ਇਕ ਪਿਸਤੌਲ,ਤੇ 3 ਜਿੰਦਾ ਕਾਰਤੂਸ ਸਮੇਤ ਲੁਟੇਰਾ ਕਾੱਬੂ ….
ਇਕ ਪਿਸਤੌਲ,ਤੇ 3 ਜਿੰਦਾ ਕਾਰਤੂਸ ਸਮੇਤ ਲੁਟੇਰਾ ਕਾੱਬੂ ….
ਨਵਾਂਸ਼ਹਿਰ ( ਸੁਵਿੰਦਰ ) ਨਵਾਂਸ਼ਹਿਰ ਦੀ ਪੁਲਿਸ ਵਲੋਂ ਕਥਿਤ ਦੋਸ਼ੀ ਨੂੰ ਪਿਸਤੌਲ, 3 ਜਿੰਦਾ ਕਾਰਤੂਸ ਤੇ ਲੁੱਟੇ ਹੋਏ ਸੋਨੇ ਦੇ ਗਹਿਣਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਇੱਥੇ ਜ਼ਿਕਰਯੋਗ ਹੈ ਕਿ ਮਿਤੀ 7 ਅਕਤੂਬਰ 2018 ਨੂੰ ਪਰਮਿੰਦਰ ਕੌਰ ਪੁੱਤਰੀ ਹਾਕਮ ਰਾਏ ਵਾਸੀ ਹਰਗੋਬਿੰਦ ਨਗਰ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੂੰ ਬਿਆਨ ਦਿੱਤੇ ਸਨ ਕਿ ਜਦੋਂ ਉਹ ਆਪਣੀ ਮਾਤਾ ਮਨਜੀਤ ਕੌਰ ਨਾਲ ਆਪਣੀ ਸਕੂਟਰੀ ਤੇ ਨਵਾਂਸ਼ਹਿਰ ਤੋਂ ਆਪਣੇ ਘਰ ਜਾ ਰਹੀਆਂ ਸਨ ਤਾਂ ਦੋ ਪਗੜੀਧਾਰੀ ਪਲਸਰ ਮੋਟਰ ਸਾਈਕਲ ਸਵਾਰਾਂ ਨੇ ਆਪਣੇ-ਆਪਣੇ ਪਿਸਤੌਲ ਦੀ ਨੋਕ ‘ਤੇ ਉਸ ਦੀ ਮਾਤਾ ਮਨਜੀਤ ਕੌਰ ਦੇ ਕੰਨਾ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ | ਪੁਲਿਸ ਵਲੋਂ ਇਸ ਸਬੰਧੀ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 166 ਅਧੀਨ ਧਾਰਾ 379ਬੀ, 34 ਭਾਰਤੀ ਦੰਡ ਸੰਘਤਾ ਤਹਿਤ ਦਰਜ ਰਜਿਸਟਰ ਕੀਤਾ ਸੀ ਜਦ ਕਿ ਮੁਕੱਦਮੇ ਦੀ ਤਫ਼ਤੀਸ਼ ਸੀ.ਆਈ.ਏ. ਇੰਸਪੈਕਟਰ ਅਜੀਤ ਪਾਲ ਸਿੰਘ ਨੂੰ ਸੌਾਪੀ ਗਈ ਸੀ | ਅੱਜ ਇਸ ਮਾਮਲੇ ਨੂੰ ਲੈ ਕੇ ਐੱਸ.ਪੀ. ਜਾਂਚ ਵਜ਼ੀਰ ਸਿੰਘ ਖਹਿਰਾ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਉਨ੍ਹਾਂ ਦੱਸਿਆ ਕਿ ਪਿਸਤੌਲ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਵਿਚੋਂ ਇਕ ਵਿਅਕਤੀ ਰੌਸ਼ਨ ਲਾਲ ਉਰਫ਼ ਮਨਜੀਤ ਪੁੱਤਰ ਧਰਮਚੰਦ ਵਾਸੀ ਟਿੱਬੀ ਮੁਹੱਲਾ ਫਗਵਾੜਾ ਹਾਲ ਵਾਸੀ ਕਿਰਾਏਦਾਰ ਮਲਕੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਲੰਮਾ ਪਿੰਡ ਥਾਣਾ ਰਾਮਾ ਮੰਡੀ (ਜਲੰਧਰ) ਨੂੰ ਇੰਸਪੈਕਟਰ ਅਜੀਤ ਪਾਲ ਸਿੰਘ ਦੀ ਪੁਲਿਸ ਪਾਰਟੀ ਵਲੋਂ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰ ਸਾਈਕਲ ਪਲਸਰ, ਦੇਸੀ ਪਿਸਤੌਲ ਸਮੇਤ ਤਿੰਨ ਜਿੰਦਾ ਕਾਰਤੂਸ 315 ਬੋਰ ਅਤੇ ਲੁੱਟੇ ਹੋਏ ਗਹਿਣਿਆਂ ਵਿਚੋਂ ਤਿੰਨ ਜੋੜੇ ਵਾਲੀਆਂ ਸੋਨਾ, ਦੋ ਜੋੜੇ ਟੌਪਸ ਸੋਨਾ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਉਸਦੇ ਦੂਸਰੇ ਸਾਥੀ ਰਵਿੰਦਰ ਸਿੰਘ ਉਰਫ਼ ਰਵੀ ਪੁੱਤਰ ਕਮਲਜੀਤ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੱੁਢਲੀ ਪੁੱਛ ਗਿੱਛ ਤੋਂ ਸਾਹਮਣੇ ਆਇਆ ਹੈ ਕਿ ਕਥਿਤ ਦੋਸ਼ੀ ਰੌਸ਼ਨ ਲਾਲ ਆਪਣੇ ਸਾਥੀ ਰਵਿੰਦਰ ਉਰਫ਼ ਰਵੀ ਨਾਲ ਮਿਲ ਕੇ ਪਲਸਰ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਅਤੇ ਪਗੜੀ ਬੰਨ੍ਹ ਕੇ ਪਿਸਤੌਲ ਦੀ ਨੋਕ ‘ਤੇ ਰਾਹਗੀਰਾਂ ਪਾਸੋਂ ਸੋਨੇ ਦੇ ਗਹਿਣੇ ਅਤੇ ਨਗਦੀ ਵਗ਼ੈਰਾ ਲੁੱਟ ਕੇ ਫ਼ਰਾਰ ਹੋ ਜਾਂਦਾ ਸੀ | ਉਨ੍ਹਾਂ ਦੱਸਿਆ ਕਿ ਰੌਸ਼ਨ ਲਾਲ ਵਿਰੁੱਧ ਪੰਜਾਬ ਦੇ ਵੱਖ-ਵੱਖ ਥਾਣਿਆਂ ‘ਚ 30 ਤੋਂ ਵੱਧ ਪਹਿਲੇ ਹੀ ਲੁੱਟਾਂ ਖੋਹਾਂ ਸਮੇਤ ਵੱਖ ਵੱਖ ਅਪਰਾਧਿਕ ਮਾਮਲੇ ਦਰਜ ਹਨ | ਉਨ੍ਹਾਂ ਕਿਹਾ ਕਿ ਰੌਸ਼ਨ ਲਾਲ ਨੇ ਆਪਣੇ ਸਾਥੀ ਰਵਿੰਦਰ ਨਾਲ ਮਿਲ ਕੇ ਨਵਾਂਸ਼ਹਿਰ ਵਿਚ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ | ਜਿਸ ਕਰਕੇ ਥਾਣਾ ਬਲਾਚੌਰ ‘ਚ ਸਾਲ 2018 ਦਾ 73 ਨੰਬਰ ਅਤੇ 123 ਨੰਬਰ, ਥਾਣਾ ਮੁਕੰਦਪੁਰ ਇਸੇ ਸਾਲ ਦਾ 60 ਨੰਬਰ, ਥਾਣਾ ਸਿਟੀ ਨਵਾਂਸ਼ਹਿਰ ਦਾ 166 ਨੰਬਰ, ਥਾਣਾ ਰਾਹੋਂ ‘ਚ ਇਸੇ ਸਾਲ ਦਾ 116 ਨੰਬਰ ਅਤੇ ਥਾਣਾ ਸਦਰ ਬੰਗਾ ‘ਚ ਇਸੇ ਸਾਲ ਦਾ 108 ਨੰਬਰ ਮੁਕੱਦਮਾ ਜੋ ਕਿ ਥਾਣਾ ਬਲਾਚੌਰ ‘ਚ ਧਾਰਾ 394 ਸਮੇਤ ਸਾਰੇ ਥਾਣਿਆਂ ‘ਚ ਧਾਰਾ 379ਬੀ ਤਹਿਤ ਦਰਜ ਰਜਿਸਟਰ ਸਨ ਤੇ ਕੁਝ ਥਾਵਾਂ ‘ਤੇ ਧਾਰਾ 34 ਵੀ ਲੱਗੀ ਹੋਈ ਸੀ ਤੇ ਸਾਰੇ ਮਾਮਲੇ ਅਨਟਰੇਸ ਸਨ | ਹੁਣ ਸਾਰੇ ਸੁਲਝ ਗਏ ਹਨ | ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਵਲੋਂ ਹੁਸ਼ਿਆਰਪੁਰ, ਬੇਗੋਵਾਲ, ਭੁਲੱਥ ਹਲਕਿਆਂ ਵਿਚ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਸ ਦੀ ਜਾਂਚ ਜਾਰੀ ਹੈ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |