ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸ.( ਪ੍ਰਕਾਸ਼ ਸਿੰਘ ਲੰਗਾਹ) ਨੂੰ ਹਿਮਾਚਲ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗਿ੍ਰਫਤਾਰ

ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸ.( ਪ੍ਰਕਾਸ਼ ਸਿੰਘ ਲੰਗਾਹ) ਨੂੰ ਹਿਮਾਚਲ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗਿ੍ਰਫਤਾਰ

ਸ਼ਿਮਲਾ (ਲੋਕ ਬਾਣੀ ) – ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਅਤੇ ਇੱਕ ਲੜਕੀ ਸਮੇਤ ਚਾਰ ਹੋਰਾਂ ਨੂੰ ਅੱਜ ਹਿਮਾਚਲ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 42 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਹ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਪੁਲਿਸ ਨੇ ਸੂਹ ‘ਤੇ ਛਾਪਾ ਮਾਰਿਆ ਤਾਂ ਲੰਗਾਹ ਦਾ ਲੜਕਾ ਨਸ਼ਾ ਵੇਚਦਾ ਫੜਿਆ ਗਿਆ। ਪ੍ਰਕਾਸ਼ ਸਿੰਘ ਇਸ ਤੋਂ ਪਹਿਲਾਂ 3 ਮਈ 2021 ਨੂੰ ਵੀ ਪੰਜਾਬ ਪੁਲਿਸ ਨੇ ਨਸ਼ੇ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।
ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

 
Share the News

Lok Bani

you can find latest news national sports news business news international news entertainment news and local news

Leave a Reply

Your email address will not be published. Required fields are marked *