ਜੀਜੇ ਨੇ 6 ਵਿਅਕਤੀਆਂ ਨਾਲ ਰੱਲ ਕੇ ਕੀਤਾ ਇਹ ਗੰਦਾ ਕੰਮ…..
ਜੀਜੇ ਨੇ 6 ਵਿਅਕਤੀਆਂ ਨਾਲ ਰੱਲ ਕੇ ਕੀਤਾ ਇਹ ਗੰਦਾ ਕੰਮ…..
ਚੰਡੀਗੜ ( ਪੰਕਜ ) 16 ਸਾਲਾ ਲੜਕੀ ਨਾਲ ਜੀਜੇ ਸਮੇਤ 6 ਵਿਅਕਤੀਆਂ ਵਲੋਂ ਜਬਰ ਜਨਾਹ ਕਰਨ ਦੇ ਮਾਮਲੇ ‘ਚ ਚਾਰ ਹੋਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਮੁਲਜ਼ਮਾਂ ‘ਚ ਪੀੜਤ ਦਾ ਜੀਜਾ, ਸਾਜਿਸ਼ ‘ਚ ਸ਼ਾਮਿਲ ਪੀੜਤਾ ਦੀ ਭੈਣ ਸਮੇਤ ਨਵਨੀਤ ਅਤੇ ਵਿਕਾਸ ਨੂੰ ਗਿ੍ਫ਼ਤਾਰ ਕੀਤਾ ਹੈ | ਸਬੰਧਿਤ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ, ਜਦ ਪੀੜਤ ਲੜਕੀ ਨੇ ਪੇਟ ਵਿਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਹਸਪਤਾਲ ਵਿਚ ਡਾਕਟਰਾਂ ਨੇ ਉਸ ਨੂੰ ਗਰਭਵਤੀ ਪਾਇਆ | ਪੁਲਿਸ ਨੇ ਮਾਮਲੇ ਵਿਚ ਪਹਿਲਾਂ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਸੀ | ਪੀੜਤਾ ਨੇ 2 ਜੂਨ ਨੂੰ ਉਸ ਦੇ ਪੇਟ ਵਿਚ ਦਰਦ ਹੋਣ ‘ਤੇ ਆਪਣੀ ਭੈਣ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ | ਹਸਪਤਾਲ ਵਿਚ ਡਾਕਟਰਾਂ ਨੇ ਪੀੜਤਾ ਨੂੰ ਗਰਭਵਤੀ ਪਾਇਆ, ਜਿਸ ਦੇ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ | ਸੂਤਰਾਂ ਅਨੁਸਾਰ ਪੀੜਤਾ ਦਾ ਜੀਜਾ ਪਿਛਲੇ ਮਹੀਨੇ ਉਸ ਨੂੰ ਬੁੜੈਲ ਦੇ ਇਕ ਹੋਟਲ ਵਿਚ ਲੈ ਗਿਆ ਸੀ | ਉਸ ਨੇ ਪੀੜਤ ਲੜਕੀ ਦੇ ਪਰਿਵਾਰ ਨੂੰ ਕਿਹਾ ਕਿ ਉਸ ਦੇ ਬੱਚੇ ਠੀਕ ਨਹੀਂ ਹਨ, ਜਿਸ ਲਈ ਉਹ ਪੀੜਤਾ ਨੂੰ ਮੱਦਦ ਲਈ ਘਰ ਲੈ ਕੇ ਜਾ ਰਿਹਾ ਹੈ | ਪੀੜਤ ਨਾਲ ਹੋਟਲ ਵਿਚ ਚਾਰ ਵਿਅਕਤੀਆਂ ਨੇ ਸਮੂਹਿਕ ਜਬਰ ਜਨਾਹ ਕੀਤਾ | ਮੁਲਜ਼ਮਾਂ ਦੇ ਜਾਣ ਤੋਂ ਬਾਅਦ ਪੀੜਤ ਉਸੇ ਕਮਰੇ ਵਿਚ ਰਹੀ ਜਿੱਥੇ ਉਸ ਦੇ ਜੀਜੇ ਨੇ ਵੀ ਉਸ ਨਾਲ ਜਬਰ ਜਨਾਹ ਕੀਤਾ | ਬਾਅਦ ਵਿਚ ਪੀੜਤ ਦਾ ਜੀਜਾ ਉਸ ਨੂੰ ਰਾਮ ਦਰਬਾਰ ਵਿਚ ਰਹਿਣ ਵਾਲੇ ਪ੍ਰਵੀਨ ਦੇ ਘਰ ਛੱਡ ਆਇਆ ਜਿੱਥੇ ਪ੍ਰਵੀਨ ਨੇ ਵੀ ਉਸ ਨਾਲ ਜਬਰ ਜਨਾਹ ਕੀਤਾ ਸੀ | ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਸਬੰਧਿਤ ਮਾਮਲਾ ਧਾਰਾ 376-ਡੀ, 370 ਅਤੇ ਪੋਕਸੋ ਐਕਟ ਦੇ ਸੈਕਸ਼ਨ- 6 ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ