ਚੋਰਾਂ ਨੂੰ ਹੁਣ ਰਬ ਘਰ ਦਾ ਵੀ ਖੌਫ ਨੀ …….
ਚੋਰਾਂ ਨੂੰ ਹੁਣ ਰਬ ਘਰ ਦਾ ਵੀ ਖੌਫ ਨੀ …….
ਗੁਰਦਾਸਪੁਰ ( ਕੁਲਵੰਤ ਰਾਏ ) ਤਿੰਨ ਪਿੰਡਾਂ ਦੇ ਗੁਰੂ ਘਰਾਂ ਦੀਆਂ ਗੋਲਕਾਂ ਟੁੱਟ ਜਾਣ ਤੋਂ ਇਲਾਵਾ ਸਥਾਨਿਕ ਬਾਜ਼ਾਰ ਦੀਆਂ ਤਿੰਨ ਦੁਕਾਨਾਂ ਨੂੰ ਸੰਨ ਲਾ ਕੇ ਚੋਰ ਗਿਰੋਹ ਵਲੋਂ ਬੀਤੀ ਇਕੋ ਹੀ ਰਾਤ ਦੌਰਾਨ ਅੱਧੀ ਦਰਜਨ ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਿਕ ਬਾਜ਼ਾਰ ਤੋਂ 200 ਮੀਟਰ ਦੀ ਦੂਰੀ ‘ਤੇ ਸਥਿਤ ਗੁਰਦੁਆਰਾ ਸਿੰਘ ਸਭਾ ਪਿੰਡ ਗੁਰੀਆ ਵਿਖੇ ਜਦੋਂ ਰੋਜ਼ ਦੀ ਤਰ੍ਹਾਂ ਗ੍ਰੰਥੀ ਸੁਖਦੇਵ ਸਿੰਘ ਗੁਰੂ ਘਰ ਦੀ ਸੇਵਾ ਲਈ ਗੁਰਦੁਆਰਾ ਸਾਹਿਬ ਪੁੱਜੇ ਤਾਂ ਜਿੱਥੇ ਗੁਰੂ ਘਰ ਦਾ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਪਾਇਆ ਉੱਥੇ ਗੁਰੂ ਕੀ ਗੋਲਕ ਵੀ ਟੁੱਟੀ ਪਾਈ ਗਈ | ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪਰਮਵੀਰ ਸਿੰਘ ਲਾਡੀ ਨੇ ਦੱਸਿਆ ਕਿ ਗੁਰੂ ਘਰ ਦੀ ਗੋਲਕ ਗੁਰੂ ਘਰ ਦੇ ਮੁੱਖ ਦਰਬਾਰ ਦੀ ਉੱਪਰਲੀ ਮੰਜ਼ਿਲ ਦੀ ਬਜਾਏ ਹੇਠਾਂ ਗੁਰੂ ਘਰ ਦੇ ਲੰਗਰ ਹਾਲ ‘ਚ ਟੁੱਟੀ ਹਾਲਤ ‘ਚ ਪਾਈ ਗਈ | ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਗੋਲਕ ਦੀ ਮਾਇਆ ਦੀ ਗਿਣਤੀ ਨਹੀਂ ਸੀ ਕੀਤੀ ਗਈ | ਜਿਸ ਕਾਰਨ ਚੋਰਾਂ ਵਲੋਂ 15 ਤੋਂ 20 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰ ਲਏ ਜਾਣ ਦਾ ਅਨੁਮਾਨ ਹੈ | ਇਸੇ ਤਰ੍ਹਾਂ ਹੀ ਨੇੜਲੇ ਪਿੰਡ ਮੇਘੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਾ ਸਿੰਘ ਅਤੇ ਗ੍ਰੰਥੀ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਰੂ ਘਰ ਦੀ ਗੋਲਕ ਵੀ ਬੀਤੀ ਰਾਤ ਚੋਰਾਂ ਵਲੋਂ ਤੋੜੀ ਗਈ ਅਤੇ ਇਹ ਗੋਲਕ ਚੋਰ ਗਿਰੋਹ ਵਲੋਂ ਗੁਰਦੁਆਰਾ ਸਾਹਿਬ ਤੋਂ ਚੁੱਕ ਕੇ ਬਾਹਰ ਖੇਤਾਂ ‘ਚ ਜਾ ਕੇ ਤੋੜੀ ਗਈ | ਇਸ ਗੋਲਕ ‘ਚ ਵੀ ਉਕਤ ਪ੍ਰਬੰਧਕਾਂ ਵਲੋਂ 18 ਤੋਂ 20 ਹਜ਼ਾਰ ਦੇ ਕਰੀਬ ਨਕਦੀ ਚੋਰੀ ਹੋ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਨੇੜਲੇ ਪਿੰਡ ਸੁੰਦੜ ਦੇ ਮੌਜੂਦਾ ਸਰਪੰਚ ਮੁਕੇਸ਼ ਕੁਮਾਰ ਉਰਫ਼ ਮੰਗਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਗੁਰੂ ਘਰ ਦੀ ਗੋਲਕ ਵੀ ਚੋਰਾਂ ਵਲੋਂ ਚੋਰੀ ਕਰ ਲਈ ਗਈ ਹੈ | ਇਸ ਗੋਲਕ ‘ਚੋਂ ਵੀ ਚੋਰਾਂ ਵਲੋਂ ਚੋਰੀ ਕੀਤੀ ਨਕਦੀ ਦਾ ਅਨੁਮਾਨ 10 ਤੋਂ 12 ਹਜ਼ਾਰ ਦੇ ਕਰੀਬ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਵਲੋਂ ਗੁਰੂ ਘਰ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ