ਪੰਜਾਬ ਪੁਲੀਸ ਨੂੰ ਵੱਡੀ ਮਿਲੀ ਵੱਡੀ ਕਾਮਯਾਬੀ …..
ਪੰਜਾਬ ਪੁਲੀਸ ਨੂੰ ਵੱਡੀ ਮਿਲੀ ਵੱਡੀ ਕਾਮਯਾਬੀ …..
ਬਟਾਲਾ, (ਚਰਨਦੀਪ ਸਿੰਘ ਬੇਦੀ ) – ਬਟਾਲਾ ਪੁਲਿਸ ਵੱਲੋਂ ਬਦਮਾਸ਼ਾਂ ਨਾਲ ਮੁੱਠ-ਭੇੜ ਮਗਰੋਂ ਮਸ਼ਹੂਰ ਗੈਂਗਸਟਰ ਸ਼ੁਭਮ ਅਤੇ ਉਸ ਦੇ ਸਾਥੀ ਮਨਪ੍ਰੀਤ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਬਟਾਲਾ ਪੁਲਿਸ ਨੇ ਜਿਥੇ ਇਨ੍ਹਾਂ ਦੋ ਖਤਰਨਾਕ ਗੈਂਗਸਟਰ ਨੂੰ ਕਾਬੂ ਕੀਤਾ ਹੈ ਓਥੇ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਹੈ। ਆਈ.ਜੀ. ਬਾਰਡਰ ਰੇਂਜ ਸ੍ਰੀ ਐੱਸ.ਪੀ.ਐੱਸ. ਪਰਮਾਰ ਅਤੇ ਐੱਸ.ਐੱਸ.ਪੀ. ਬਟਾਲਾ ਸ. ਉਪਿੰਦਰਜੀਤ ਸਿੰਘ ਘੁੰਮਣ ਵਲੋਂ ਅੱਜ ਬਟਾਲਾ ਵਿੱਚ ਕੀਤੀ ਗਈ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਜਿਲਾ ਬਟਾਲਾ ਨੇ ਪੁਖਤਾ ਗੁਪਤ ਸੂਚਨਾ ਮਿਲਣ ’ਤੇ ਟੀ-ਪੁਆਇੰਟ ਘਾੜਕੀਆਂ ਮੋੜ ਪਰ ਨਾਕਾਬੰਦੀ ਕੀਤੀ ਗਈ, ਤਾਂ ਚੈਕਿੰਗ ਦੌਰਾਨ ਇੱਕ ਕਾਰ ਸਫੈਦ ਆਈ-20 ਨੂੰ ਨਾਕੇ ’ਤੇ ਰੋਕਣ ਦਾ ਇਸ਼ਾਰਾ ਕੀਤਾ ਗਿਆ। ਬਜਾਏ ਇਸਦੇ ਕਿ ਉਹ ਗੱਡੀ ਰੁਕਦੀ ਉਸ ਗੱਡੀ ਵਿੱਚ ਸਵਾਰ ਮਨਪ੍ਰੀਤ ਸਿੰਘ ਉਰਫ ਮਾਨਾ ਪੁੱਤਰ ਗੁਰਮੇਜ ਸਿੰਘ ਵਾਸੀ ਵਲੀਪੁਰ, ਥਾਣਾ ਸਦਰ ਤਰਨ ਤਾਰਨ, ਸੁਭਮ ਸਿੰਘ ਪੁੱਤਰ ਲੇਟ ਬਲਜਿੰਦਰ ਸਿੰਘ ਵਾਸੀ ਫਰੈਂਡਜ ਕਲੋਨੀ, ਅੰਮ੍ਰਿਤਸਰ ਨੇ ਨਾਕੇ ’ਤੇ ਤਾਇਨਾਤ ਪੁਲਿਸ ਪਾਰਟੀ ਉਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਆਈ.ਜੀ. ਪਰਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰ ਕਰਨ ’ਤੇ ਉਕਤ ਦੋਸ਼ੀ ਪੱਬਾਰਾਲੀ ਵਾਲੇ ਪਾਸੇ ਨੂੰ ਫਰਾਰ ਹੋ ਗਏ ਤਾਂ ਸ਼੍ਰੀ ਬਲਵੀਰ ਸਿੰਘ, ਉਪ ਕਪਤਾਨ ਪੁਲਿਸ, ਫ:ਗ:ਚੂੜੀਆਂ ਵੱਲੋਂ ਸਮੇਤ ਪੁਲਿਸ ਪਾਰਟੀ ਉਨ੍ਹਾਂ ਦਾ ਕ੍ਰੀਬ 10 ਕਿੱਲੋਮੀਟਰ ਤੱਕ ਪਿੱਛਾ ਕੀਤਾ ਗਿਆ। ਉਕਤ ਦੋਸੀਆਂ ਵੱਲੋਂ ਪੱਬਾਰਾਲੀ ਨੇੜੇ ਆਪਣੀ ਗੱਡੀ ਛੱਡ ਕੇ ਉਥੋਂ ਇਕ ਮੋਟਰਸਾਈਕਲ ਖੋਹ ਲਿਆ ਤੇ ਉਸ ਉਪਰ ਫਰਾਰ ਹੋ ਗਏ। ਪਰ ਉਪ ਕਪਤਾਨ ਪੁਲਿਸ, ਫ:ਗ:ਚੂੜੀਆਂ ਵੱਲੋ ਉਨ੍ਹਾਂ ਦਾ ਪਿਛਾ ਕਰਕੇ ਰੋਕਣ ’ਤੇ ਦੋਨਾਂ ਧਿਰਾ ਵਿਚਾਲੇ ਫਾਇਰਿੰਗ ਹੋਣ ਤੋਂ ਬਾਅਦ, ਪੁਲਿਸ ਪਾਰਟੀ ਵੱਲੋਂ ਉਕਤ ਦੋਸੀਆਂ ਨੂੰ ਕਾਬੂ ਕਰ ਲਿਆ ਗਿਆ।
ਆਈ.ਜੀ. ਬਾਰਡਰ ਰੇਂਜ ਨੇ ਦੱਸਿਆ ਕਿ ਫੜੇ ਗਏ ਗੈਂਗਸਟਰ ਕੋਲੋਂ 01 ਬ੍ਰੇਟਾ ਪਿਸਤੌਲ, 03 ਪਿਸਤੋਲ 32 ਬੋਰ, 01 ਮੈਗਨਮ ਪਾਇਥਨ ਰਿਵਾਲਵਰ 357, 01 ਪੰਪ ਐਕਸਨ ਰਾਈਫਲ 12 ਬੋਰ ਅਤੇ ਭਾਰੀ ਮਾਤਰਾ ਵਿੱਚ ਗੋਲੀ/ਸਿੱਕਾ ਬ੍ਰਾਂਮਦ ਹੋਇਆ ਹੈ। ਇਸਤੋਂ ਇਲਾਵਾ ਦੋਸ਼ੀਆਂ ਕੋਲੋਂ ਇੱਕ ਬੁਲੇਟ ਪਰੂਫ ਜੈਕਟ ਵੀ ਬਰਾਮਦ ਹੋਈ ਹੈ। ਦੋਸ਼ੀਆਂ ਕੋਲੋਂ 25 ਰੁਪਏ ਨਕਦ ਵੀ ਬਰਾਮਦ ਹੋਏ ਹਨ।
ਆਈ.ਜੀ. ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਹੇਠ ਲਿਖੇ ਅਪਰਾਧਿਕ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
ਸ਼ੁਭਮ ਪੁੱਤਰ ਬਲਜਿੰਦਰ ਸਿੰਘ ਵਾਸੀ 127, ਗਲੀ ਨੰਬਰ 03 ਨਹਿਰੂੂ ਕਲੋਨੀ (ਫਰੈਡਜ ਕਲੋਨੀ) ਅੰਮ੍ਰਿਤਸਰ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ:-
1. ਮੁਕੱਦਮਾ ਨੰਬਰ 150 ਮਿਤੀ 15.05.14 ਜੁਰਮ 323,324,341,506,148,149 ਭ:ਦ ਥਾਣਾ ਏ ਡਵੀਜਨ, ਅੰਮ੍ਰਿਤਸਰ।
2. ਮੁਕੱਦਮਾ ਨੰਬਰ 39 ਮਿਤੀ 28.02.14 ਜੁਰਮ 452,427,294,148,149 ਭ:ਦ ਥਾਣਾ ਸਦਰ ਅੰਮ੍ਰਿਤਸਰ।
3. ਮੁਕੱਦਮਾ ਨੰਬਰ 04 ਮਿਤੀ 05.01.16 ਜੁਰਮ 382,411,34 ਭ:ਦ, 25-54-59 ਅਸਲਾ ਐਕਟ ਥਾਣਾ ਸਦਰ ਅੰਮ੍ਰਿਤਸਰ।
4. ਮੁਕੱਦਮਾ ਨੰਬਰ 49 ਮਿਤੀ 06.04.16 ਜੁਰਮ 307,148,149 ਭ:ਦ, 25,27-54-59 ਅਸਲਾ ਐਕਟ ਥਾਣਾ ਸਦਰ ਅੰਮ੍ਰਿਤਸਰ।
5. ਮੁਕੱਦਮਾ ਨੰਬਰ 62 ਮਿਤੀ 29.02.16 ਜੁਰਮ 324,506,34 ਭ:ਦ ਥਾਣਾ ਏ ਡਵੀਜਨ, ਅੰਮ੍ਰਿਤਸਰ।
6. ਮੁਕੱਦਮਾ ਨੰਬਰ 55 ਮਿਤੀ 08.04.16 ਜੁਰਮ 435 ਭ:ਦ ਥਾਣਾ ਸਦਰ ਅੰਮ੍ਰਿਤਸਰ।
7. ਮੁਕੱਦਮਾ ਨੰਬਰ 109 ਮਿਤੀ 08.07.16 ਜੁਰਮ 323,324,336,427,34 ਭ:ਦ, 25-54-59 ਅਸਲਾ ਐਕਟ ਥਾਣਾ ਸਦਰ ਅੰਮ੍ਰਿਤਸਰ।
8. ਮੁਕੱਦਮਾ ਨੰਬਰ 125 ਮਿਤੀ 26.07.16 ਜੁਰਮ 307,302,148,149 ਭ:ਦ, 25-54-59 ਅਸਲਾ ਐਕਟ ਥਾਣਾ ਸਦਰ ਅੰਮ੍ਰਿਤਸਰ।
9. ਮੁਕੱਦਮਾ ਨੰਬਰ 129 ਮਿਤੀ 06.08.16 ਜੁਰਮ 21,22-61-85 ਐਨ.ਡੀ.ਪੀ.ਅੇਸ ਐਕਟ ਥਾਣਾ ਸਦਰ ਅੰਮ੍ਰਿਤਸਰ।
10. ਮੁਕੱਦਮਾ ਨੰਬਰ 110 ਮਿਤੀ 09.07.16 ਜੁਰਮ 307,506,424,148,149 ਭ:ਦ, 25-54-59 ਅਸਲਾ ਐਕਟ ਥਾਣਾ ਸਦਰ ਅੰਮ੍ਰਿਤਸਰ।
11. ਮੁਕੱਦਮਾ ਨੰਬਰ 327 ਮਿਤੀ 27.07.16 ਜੁਰਮ 379-ਬੀ, 34 ਭ:ਦ, 25-54-59 ਅਸਲਾ ਐਕਟ ਥਾਣਾ ਸਿਵਲ ਲਾਈਨ ਅੰਮ੍ਰਿਤਸਰ।
12. ਮੁਕੱਦਮਾ ਨੰਬਰ 325 ਮਿਤੀ 30.10.17 ਜੁਰਮ 302,34 ਭ:ਦ, 25-54-59 ਅਸਲਾ ਐਕਟ ਥਾਣਾ ਏ ਡਵੀਜਨ ਅੰਮ੍ਰਿਤਸਰ।
13. ਮੁਕੱਦਮਾ ਨੰਬਰ 68 ਮਿਤੀ 11.05.18 ਜੁਰਮ 392,34 ਭ:ਦ, 25-54-59 ਅਸਲਾ ਐਕਟ ਥਾਣਾ ਈ ਡਵੀਜਨ ਅੰਮ੍ਰਿਤਸਰ।
14. ਮੁਕੱਦਮਾ ਨੰਬਰ 264 ਮਿਤੀ 03.06.18 ਜੁਰਮ 302,120-ਬੀ,148,149 ਭ:ਦ, 25-54-59 ਅਸਲਾ ਐਕਟ ਥਾਣਾ ਸਦਰ ਅੰਮ੍ਰਿਤਸਰ।
15. ਮੁਕੱਦਮਾ ਨੰਬਰ 66 ਮਿਤੀ 16.09.18 ਜੁਰਮ 395 ਭ:ਦ, 25-54-59 ਅਸਲਾ ਐਕਟ ਥਾਣਾ ਡੀ ਡਵੀਜਨ ਅੰਮ੍ਰਿਤਸਰ।
16. ਮੁੱਕਦਮਾ ਨੰਬਰ 21 ਮਿਤੀ 10-03-2019 ਜੁਰਮ 392,397,379 ਬੀ ,506 ਆਈ.ਪੀ.ਸੀ 25-54-59 ਆਰਮਜ਼ ਐਕਟ ਥਾਣਾ ਸਦਰ ਬਟਾਲਾ
17. ਮੁਕੱਦਮਾ ਨੰਬਰ 78 ਮਿਤੀ 30-07-2018 ਜੁਰਮ 395 ਭ.ਦ 25/54/59 ਅਸਲਾ ਐਕਟ ਥਾਣਾ ਮਹਿਲਪੁਰ ਬੈਂਕ ਪੰਜਾਬ ਨੈਸ਼ਨਲ ਬੈਂਕ ਅੱਡਾ ਕੋਟ ਫਤੂਹੀ ਜਿਲ੍ਹਾ ਹੁਸ਼ਿਆਰਪੁਰ ਵਿੱਚੋ ਲੁੱਟੀ ਰਕਮ 9 ਲੱਖ 60 ਹਜ਼ਾਰ ਰੁਪਏ।
18. ਮੁਕੱਦਮਾ ਨੰਬਰ 84 ਮਿਤੀ 24-08-2018 ਜੁਰਮ 392,382,342,427,24 ਭ.ਦ 25/54/59 ਅਸਲਾ ਐਕਟ ਥਾਣਾ ਰੰਗੜ ਨੰਗਲ ਬੈਂਕ ਆਈ.ਡੀ.ਬੀ.ਆਈ ਪਿੰਡ ਜੈਤੋਸਰਜ਼ਾ ਜਿਲ੍ਹਾ ਗੁਰਦਾਸਪੁਰ ਵਿੱਚੋ ਲੁੱਟੀ ਰਕਮ 23 ਲੱਖ 93 ਹਜ਼ਾਰ ਰੁਪਏ।
19. ਮੁਕੱਦਮਾ ਨੰਬਰ 114 ਮਿਤੀ 24-08-2018 ਜੁਰਮ 392,395 ਭ.ਦ 25/54/59 ਅਸਲਾ ਐਕਟ ਥਾਣਾ ਸਰਹਾਲੀ ਕਲਾਂ ,ਸਟੇਟ ਬੈਂਕ ਆਫ ਇੰਡੀਆਂ ਜੰਡੋਕੇ ਸਰਹਾਲੀ ਜਿਲ੍ਹਾ ਤਰਨਤਾਰਨ ਲੁੱਟੀ ਰਕਮ 3 ਲੱਖ 70 ਹਜ਼ਾਰ ਰੁਪਏ।
20. ਮੁਕੱਦਮਾ ਨੰਬਰ 259 ਮਿਤੀ 30-11-2018 ਜੁਰਮ 395 ਭ.ਦ 25/54/59 ਅਸਲਾ ਐਕਟ ਥਾਣਾ ਮਾਡਲ ਟਾਊਨ ,ਪੰਜਾਬ ਨੈਸ਼ਨਲ ਬੈਂਕ ਅੱਡਾ ਬੱਸੀ ਦੋਲਤ ਖਾਂ ਜਿਲ੍ਹਾ ਹੁਸ਼ਿਆਰਪੁਰ ਵਿੱਚੋ ਲੁੱਟੀ ਰਕਮ 11 ਲੱਖ 62 ਹਜ਼ਾਰ ਰੁਪਏ।
ਮੁਕੱਦਮਾ ਨੰਬਰ 140 ਮਿਤੀ 12-12-2018 ਜੁਰਮ 392,34 ਭ.ਦ 25/54/59 ਅਸਲਾ ਐਕਟ ਥਾਣਾ ਤਰਸਿੱਕਾ ,ਐਕਸਿਸ ਬੈਂਕ ਅੱਡਾ ਖੁਜਾਲਾ ਜਿਲ੍ਹਾ ਅੰਮ੍ਰਿਤਸਰ ਵਿੱਚੋ ਲੁੱਟੀ ਰਕਮ 11 ਲੱਖ 54 ਹਜ਼ਾਰ ਰੁਪਏ