ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਲੋਂ ਕਿਨਹਾ ਕੋਰਸਾਂ ਦਾ ਕੀਤਾ ਗਿਆ ਉਦਘਾਟਨ……ਪੜੋ ਪੂਰੀ ਖਬਰ…..
ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਲੋਂ ਐਨ.ਡੀ.ਏ., ਸੀ.ਡੀ.ਐਸ.ਅਤੇ ਓ.ਟੀ.ਏ. ਕੋਰਸਾਂ ਦਾ ਉਦਘਾਟਨ
ਜਲੰਧਰ ( ਸਟਾਫ ਰਿਪੋਟਰ ) – ਬ੍ਰਿਗੇਡੀਅਰ ਸਤਿੰਦਰ ਸਿੰਘ (ਰਿਟਾ.) ਡਾਇਰੈਕਟ ਰੱਖਿਆ ਸੇਵਾਵਾਂ ਭਲਾਈ ਵਲੋਂ ਨੈਸ਼ਨਲ ਡਿਫੈਂਸ ਅਕੈਡਮੀ, ਆਫਿਸਰ ਟਰੇਨਿੰਗ ਅਕੈਡਮੀ ਅਤੇ ਕੰਬਾਈਂਡ ਡਿਫੈਂਸ ਸਰਵਿਸ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਸਿਖਲਾਈ ਕੋਰਸਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਪਲਾਨ ਬਜਟ, ਨਾਨ ਪਲਾਨ ਬਜਟ, ਪੰਜਾਬ ਸਟੇਟ ਵਾਰ ਮੈਮੌਰੀਅਲ, ਸੈਨਿਕ ਰੈਸਟ ਹਾਊਸ, ਕੇਂਦਰੀ ਸੈਨਿਕ ਬੋਰਡ, ਝੰਡਾ ਫੰਡ, ਪੰਜਾਬ ਅਮਾਲਗਮੇਟਿਡ ਫੰਡ, ਸਟਾਫ਼ ਭਲਾਈ ਫੰਡ ਅਤੇ ਸਿਖਲਾਈ ਕੋਰਸਾਂ ਦਾ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ ਯਸਪਾਲ ਸਿੰਘ (ਰਿਟਾ.) ਨੇ ਦੱਸਿਆ ਕਿ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ ਦਾ ਵੀ ਦੌਰਾ ਕੀਤਾ ਗਿਆ ਅਤੇ ਉਨਾਂ ਵਲੋਂ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਖ਼ਤ ਮਿਹਨਤ ਕਰਕੇ ਸਫ਼ਲਤਾ ਹਾਸਿਲ ਕਰਨ ਦਾ ਸੱਦਾ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੋਕੇ ਡਾਇਰੈਕਟਰ ਵਲੋਂ ਜ਼ਿਲ੍ਹਾ ਸੈਨਿਕ ਭਲਾਈ ਵਿਭਾਗ ਵਲੋਂ ਚਲਾਏ ਜਾ ਰਹੇ ਸਿਖਲਾਈ ਕੋਰਸਾਂ ‘ਤੇ ਪੂਰਨ ਤਸਲੀ ਦਾ ਪ੍ਰਗਟਾਵਾ ਕੀਤਾ ਗਿਆ ਤੇ ਸੈਨਿਕ ਭਲਾਈ ਦਫ਼ਤਰ ਵਿਖੇ ਆਈਲੈਟ ਦਫ਼ਤਰ ਖੋਲਣ ਲਈ ਕਿਹਾ ਗਿਆ ।