70 ਨਾਇਬ ਤਹਿਸੀਲਦਾਰ ਦੇ ਅਹੁਦਿਆਂ ਲਈ ਪ੍ਰੀਖਿਆ ਹੋਈ ….
70 ਨਾਇਬ ਤਹਿਸੀਲਦਾਰ ਦੇ ਅਹੁਦਿਆਂ ਲਈ ਪ੍ਰੀਖਿਆ ਹੋਈ ….
ਚੰਡੀਗੜ ( ਪੰਕਜ ) ਹਰਿਆਣਾ ਲੋਕ ਸੇਵਾ ਕਮਿਸ਼ਨ ਵਲੋਂ ਪੂਰੇ ਸੂਬੇ ਅੰਦਰ ਨਾਇਬ ਤਹਿਸੀਲਦਾਰ ਦੇ 70 ਅਹੁਦਿਆਂ ਲਈ ਪ੍ਰੀਖਿਆ ਕਰਵਾਈ ਗਈ | ਲੋਕ ਸੇਵਾ ਕਮਿਸ਼ਨ ਦੇ ਸਕੱਤਰ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਇਸ ਅਹੁਦੇ ਲਈ ਕੁੱਲ 2,38,000 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਪਰ ਪ੍ਰੀਖਿਆ 1,32,000 ਵਿਦਿਆਰਥੀਆਂ ਨੇ ਹੀ ਦਿੱਤੀ | ਪ੍ਰੀਖਿਆ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਵਿਚ 23 ਸਟੇਸ਼ਨ ਅਤੇ 808 ਕੇਂਦਰ ਬਣਾਏ ਗਏ ਸਨ ਅਤੇ ਕੇਵਲ ਨੂੰ ਹ ਤੇ ਰੋਹਤਕ ਨੂੰ ਛੱਡ ਕੇ ਸੂਬੇ ਦੇ ਬਾਕੀ ਸਾਰੇ ਜ਼ਿਲਿ੍ਹਆਂ ਵਿਚ ਪ੍ਰੀਖਿਆ ਲਈ ਗਈ | ਪੂਰੇ ਸੂਬੇ ਵਿਚ 3300 ਦੇ ਕਰੀਬ ਸਰੀਰਕ ਤੌਰ ਉੱਤੇ ਅਪਾਹਿਜ਼ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਜਿਨ੍ਹਾਂ ਲਈ ਪ੍ਰੀਖਿਆ ਕੇਂਦਰ ਪੰਚਕੂਲਾ ਵਿਖੇ ਬਣਾਇਆ ਗਿਆ ਸੀ | ਜ਼ਿਆਦਾਤਰ ਉਮੀਦਵਾਰਾਂ ਨੂੰ ਕੇਂਦਰ ‘ਚ ਵ੍ਹੀਲਚੇਅਰ ਨਾ ਮਿਲਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਲਈ ਉਨ੍ਹਾਂ ਨੂੰ ਕਾਫ਼ੀ ਦੁੱਖ ਹੈ | ਆਗਾਮੀ ਪ੍ਰੀਖਿਆਵਾਂ ਦੌਰਾਨ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਅੱਖਾਂ ਤੋਂ ਨਾ ਦੇਖ ਸਕਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ਉੱਤੇ ਸਹਿਯੋਗੀਆਂ ਜਿਨ੍ਹਾਂ ਦੀ ਸਿੱਖਿਆ 12ਵੀਂ ਤੱਕ ਸੀ, ਦੀ ਸੁਵਿਧਾ ਦਿੱਤੀ ਗਈ ਸੀ | ਅਜਿਹੇ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ 40 ਮਿੰਟਾਂ ਦਾ ਜ਼ਿਆਦਾ ਸਮਾਂ ਵੀ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ 10 ਤੋਂ 12 ਵਜੇ ਤੱਕ ਹੋਈ ਪ੍ਰੀਖਿਆ ਬਿਲਕੁਲ ਸ਼ਾਂਤੀਪੂਰਨ ਰਹੀ | ਉਨ੍ਹਾਂ ਦੱਸਿਆ ਕਿ ਪੰਚਕੂਲਾ ਦੇ ਸੈਕਟਰ-8 ਸਥਿਤ ਡੀ. ਏ. ਵੀ. ਸਕੂਲ, ਸੈਕਟਰ-11 ਸਥਿਤ ਮਾਨਵ ਮੰਗਲ ਸਕੂਲ ਤੇ ਜੈਨੇਂਦਰਾ ਸਮੇਤ ਚੰਡੀਗੜ੍ਹ ਦੇ ਕੁਝ ਕੇਂਦਰਾਂ ‘ਤੇ ਉਨ੍ਹਾਂ ਵਲੋਂ ਖੁਦ ਜਾ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ