ਭਾਰੀ ਮੀਂਹ ਪੈਣ ਕਾਰਨ ਸਕੂਲ ਕਾਲਜ ਕੀਤੇ ਗਏ ਬੰਦ
ਭਾਰੀ ਮੀਂਹ ਪੈਣ ਕਾਰਨ ਸਕੂਲ ਕਾਲਜ ਕੀਤੇ ਗਏ ਬੰਦ
ਦਿੱਲੀ, ਲੋਕ ਬਾਣੀ –ਦਿੱਲੀ ਚ ਬੁੱਧਵਾਰ ਦੇਰ ਰਾਤ ਤੱਕ ਭਾਰੀ ਮੀਂਹ ਪਿਆ। ਪੂਰਬੀ ਦਿੱਲੀ ਵਿੱਚ ਸ਼ਾਮ 7 ਵਜੇ ਤੋਂ ਇੱਕ ਘੰਟੇ ਵਿੱਚ 119 ਮਿਲੀਮੀਟਰ (ਲਗਭਗ 5 ਇੰਚ) ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਦਿੱਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਬਾਰਿਸ਼ ਦੇ ਰੈੱਡ ਅਲਰਟ ਕਾਰਨ ਦਿੱਲੀ ਵਿੱਚ ਬੁੱਧਵਾਰ ਦੇਰ ਰਾਤ ਨੂੰ ਵੀਰਵਾਰ ਦੀ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਵੀਰਵਾਰ (1 ਅਗਸਤ) ਨੂੰ 24 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਸੰਸਦ, ਸੁਪਰੀਮ ਕੋਰਟ, ਏਮਜ਼, ਲੁਟੀਅਸ ਦਿੱਲੀ, ਭਾਰਤ ਮੰਡਪਮ, ਇੰਡੀਆ ਗੇਟ-ਰਿੰਗ ਰੋਡ ਸੁਰੰਗ, ਪ੍ਰਗਤੀ ਮੈਦਾਨ ਪਾਣੀ ਵਿੱਚ ਡੁੱਬੇ ਰਹੇ। ਕਈ ਦਰੱਖਤ ਡਿੱਗ ਗਏ। 20 ਮਿੰਟ ਦਾ ਸਫ਼ਰ ਪੂਰਾ ਕਰਨ ਲਈ ਭਾਰੀ ਮੀਂਹ ਕਾਰਨ 4:30 ਘੰਟੇ ਤੋਂ ਵੱਧ ਦਾ ਸਮਾਂ ਲੱਗਿਆ। ਖਰਾਬ ਮੌਸਮ ਕਾਰਨ ਸ਼ਾਮ 7:30 ਤੋਂ 8 ਵਜੇ ਦਰਮਿਆਨ 10 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ। 8 ਨੂੰ ਜੈਪੁਰ, 2 ਨੂੰ ਲਖਨਊ ਭੇਜਿਆ ਗਿਆ।