ਫਗਵਾੜਾ ਦੇ ਸਿਵਲ ਹਸਪਤਾਲ ਚ ਮਰੀਜ਼ ਦੇ ਪੇਟ ਚੋ 30 ਕਿਲੋ ਦੀ ਰਸੌਲੀ ਕੱਢੀ ਗਈ
ਫਗਵਾੜਾ ਦੇ ਸਿਵਲ ਹਸਪਤਾਲ ਚ ਮਰੀਜ਼ ਦੇ ਪੇਟ ਚੋ 30 ਕਿਲੋ ਦੀ ਰਸੌਲੀ ਕੱਢੀ ਗਈ
ਸੀਨੀਅਰ ਮੈਡੀਕਲ ਅਫ਼ਸਰ ਡਾ ਲਹਿੰਬਰ ਰਾਮ ਅਤੇ ਸਮੂਹ ਡਾਕਟਰਾ ਨੇ ਵੀ ਡਾ ਰਵੀ ਦੇ ਇਸ ਕਾਰਜ ਦੀ ਪ੍ਰਸੰਸਾ ਕੀਤੀ
ਫਗਵਾੜਾ (ਜੀਵਨ ਸੰਘਾ) ਸਿਵਲ ਹਸਪਤਾਲ ਫਗਵਾੜਾ ਦੇ ਬਾਰੇ ਬਹੁਤੇ ਲੋਕਾਂ ਵਿੱਚ ਅਕਸਰ ਇਹ ਗਲਤ ਧਾਰਨਾ ਰਹਿੰਦੀ ਹੈ ਕਿ ਇੱਥੇ ਇਲਾਜ ਲਈ ਲੋਕਾ ਨੂੰ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ ਅਤੇ ਇੱਥੇ ਇਲਾਜ ਵੀ ਸਹੀ ਨਹੀਂ ਹੁੰਦਾ ਹੈ ਦੀ ਧਾਰਨਾ ਨੂੰ ਇੱਥੋ ਦੇ ਸਰਜਨ ਰਵੀ ਕੁਮਾਰ ( ਐਮ ਐਸ )ਜੋ ਕਿ ਪਿਛਲੇ 7 ਸਾਲਾ ਤੋਂ ਅਣਗਿਣਤ ਸਰਜਰੀਆ ਕਰ ਚੁੱਕੇ ਹਨ ਨੇ ਇੱਕ ਪੇਟ ਦੀ ਰਸੋਲੀ ਦੀ ਅਜਿਹੀ ਹਾਈ ਰਿਸਕ ਸਰਜਰੀ ਚ ਮਿਸਾਲ ਪੇਸ਼ ਕਰ ਗਲਤ ਸਾਬਿਤ ਕਰ ਦਿੱਤਾ ਕਿ ਸਿਵਲ ਹਸਪਤਾਲ ਵਿੱਚ ਇਲਾਜ ਕਿਵੇ ਸਹੀ ਨਹੀ ਹੁੰਦਾ ਡਾ ਰਵੀ ਕੁਮਾਰ ਨੇ ਦੱਸਿਆ ਕਿ ਉੱਪਲਾ ਪਿੰਡ ਲੁਧਿਆਣਾ ਤੋਂ ਫਗਵਾੜਾ ਵਿਖੇ ਚਾਰ ਚੋਕੀ ਰਹਿੰਦੀ ਰਵੀਨਾ ਖਾਤੂਨ ਪਤਨੀ ਸਾਹਿਲ ( 25 ) ਸਾਲਾ ਪਿਛਲੇ ਦੋ ਢਾਈ ਸਾਲਾ ਤੋਂ ਪੇਟ ਜਿਸ ਦਾ ਕਿ ਸਾਇਜ ਵੱਡਾ ਹੋ ਰਿਹਾ ਸੀ ਅਤੇ ਹਮੇਸ਼ਾ ਦਰਦ ਰਹਿੰਦਾ ਸੀ ਤੋਂ ਪੀੜਤ ਹੋਣ ਕਾਰਣ ਉਸ ਵਲੋਂ ਲੁਧਿਆਣਾ ਅਤੇ ਇਸ ਤੋਂ ਇਲਾਵਾ ਹੋਰ ਪ੍ਰਾਇਵੇਟ ਹਸਪਤਾਲਾਂ ਚ ਮਹਿੰਗਾ ਇਲਾਜ ਹੋਣ ਕਾਰਣ ਖੱਜਲ ਖੁਆਰ ਹੋ ਰਹੀ ਸੀ ਅਤੇ ਕੁਝ ਡਾਕਟਰਾਂ ਵਲੋਂ ਉਸ ਦਾ ਚੈਕ ਅੱਪ ਕਰ ਇੱਕ ਲੱਖ ਰੁਪਏ ਇਲਾਜ ਦਾ ਖ਼ਰਚਾ ਦੱਸਿਆ ਗਿਆ ਗ਼ਰੀਬ ਪਰਿਵਾਰ ਹੋਣ ਕਾਰਣ ਉਹ ਅਪਣਾ ਇਲਾਜ ਕਰਵਾਉਣ ਚ ਅਸਮਰੱਥ ਸਨ ਉਨ੍ਹਾਂ ਮੁੜ ਸਿਵਲ ਹਸਪਤਾਲ ਫਗਵਾੜਾ ਦਾ ਰੁੱਖ ਕੀਤਾ ਤਾ ਡਾ ਰਵੀ ਕੁਮਾਰ ਨੇ ਮੁੱਢਲੀ ਜਾਂਚ ਕਰ ਮਰੀਜ਼ ਜਿਸ ਦਾ ਬੱਲਡ ਘੱਟ ਹੋਣ ਕਾਰਣ ਮਰੀਜ਼ ਦਾ ਬੱਲਡ ਗਰੁੱਪ ਏ ਨੈਗੇਟਿਵ ਜੋ ਕਾਫੀ ਮੁਸ਼ਕਲ ਨਾਲ ਮਿਲਦਾ ਹੈ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਬੱਲਡ ਦਾ ਪ੍ਰਬੰਧ ਕਰਨ ਲਈ ਕਿਹਾ ਤਾ ਉਨ੍ਹਾਂ ਨੂੰ ਬੱਲਡ ਦਾ ਪ੍ਰਬੰਧ ਕਰਨ ਚ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਬੱਲਡ ਫਗਵਾੜਾ ਜੰਲਧਰ ਤੋ ਵੀ ਨਾ ਮਿਲਣ ਤੇ ਪਰਿਵਾਰ ਵਲੋਂ ਪਠਾਨਕੋਟ ਤੋਂ ਬੱਲਡ ਲਿਆ ਉਸ ਦੇ ਸਮੂਚੇ ਟੈਸਟ ਕਰਣ ਤੋਂ ਦੋ ਹਫ਼ਤੇ ਬਾਅਦ ਅੱਜ ਇਸ ਦੀ ਸਰਜਰੀ ਕੀਤੀ ਗਈ ਡਾ ਰਵੀ ਨੇ ਦੱਸਿਆ ਕਿ ਇਸ ਹਾਈ ਰਿਸਕ ਸਰਜਰੀ ਨੇ ਉਨ੍ਹਾਂ ਦੇ ਜਿੱਥੇ ਪਸੀਨੇ ਘੱਡਾ ਦਿੱਤੇ ਉੱਥੇ ਉਨ੍ਹਾਂ ਦੇ ਮੰਨ ਨੂੰ ਬੇਹੱਦ ਤਸੱਲੀ ਵੀ ਮਿਲੀ ਕਿ ਉਨ੍ਹਾਂ ਦੇ ਇਸ ਬੇ ਮਿਸਾਲ ਕੰਮ ਨੂੰ ਸਰਾਹਿਆ ਜਾ ਰਿਹਾ ਹੈ ਇਸ ਸੰਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ ਲਹਿੰਬਰ ਰਾਮ ਅਤੇ ਸਮੂਹ ਡਾਕਟਰਾ ਨੇ ਵੀ ਡਾ ਰਵੀ ਦੇ ਇਸ ਕਾਰਜ ਦੀ ਪ੍ਰਸੰਸਾ ਕੀਤੀ