ਨੈਸ਼ਨਲਲਿਸਟ ਲੇਬਰ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ

ਨੈਸ਼ਨਲਲਿਸਟ ਲੇਬਰ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ

ਜਲੰਧਰ – ਰਾਕੇਸ਼ ਵਰਮਾ –
ਅੱਜ ਨੈਸ਼ਨਲਲਿਸਟ ਲੇਬਰ ਪਾਰਟੀ ਦੀ ਸ਼ੁਰੂਆਤ ਹੋਈ ਜਿਸ ਚ ਇਹ ਪਾਰਟੀ ਦੇਸ਼ ਦੇ ਸੰਵਿਧਾਨ ਦੀਆਂ ਹਦਾਂ ਅੰਦਰ ਰਹਿ ਕੇ ਦੇਸ਼ ਦੇ ਅਬਲੇ ਕੁਚਲੇ ਲੋਕਾਂ ਅਤੇ ਆਰਥਿਕ ਤੌਰ ਤੇ ਕੁੱਟੇ ਪੁੱਟੇ , ਕਿਸਾਨਾ , ਮਜਦੂਰਾਂ ਛੋਟੇ ਦੁਕਾਨਦਾਰਾਂ,ਮਜਦੂਰਾਂ,ਅਤੇ ਦੇਸ਼ ਵਿਚ ਗ਼ਰੀਬ ਹਰ ਰੋਜ਼ ਗ਼ਰੀਬ ਤੇ ਅਮੀਰ ਹਰ ਰੋਜ ਅਮੀਰ ਹੋਣ ਵਾਲੇ ਸਿਸਟਮ ਨੂੰ ਬਦਲਣ ਵਾਸਤੇ ਬਣਾਈ ਗਈ ਹੈ। ਪਾਰਟੀ ਦੇ ਨੈਸ਼ਨਲ ਪ੍ਰਧਾਨ ਵਜੋਂ ਮਨਜੀਤ ਸਿੰਘ ਮੋਹਾਲੀ ਜਨਰਲ ਸਕੱਤਰ ਭੁਪਿੰਦਰ ਸਿੰਘ ਨਾਗਰਾ ਖਜਾਨਚੀ ਜਸ਼ਨਦੀਪ ਸਿੰਘ ਸੰਧੂ ਮੀਤ ਪ੍ਰਧਾਨ ਉਪਮਾ ਜੀਤ ਸਿੰਘ ਸੰਧੂ ਅਤੇ ਸੂਬੇ ਪੰਜਾਬ ਦੇ ਪ੍ਰਧਾਨ ਮਹੰਤ ਬਲਵੰਤ ਸਿੰਘ ਭੰਗੂ ਜਨਰਲ ਸਕੱਤਰ ਭੁਪਿੰਦਰ ਸਿੰਘ ਮਹਿਤੋ ਜੋਂਆਇੰਟ ਸਕੱਤਰ ਭੋਲਾ ਸਿੰਘ ਝਨੀਰ, ਅਤੇ ਜੋਇੰਟ ਸਕੱਤਰ ਅਸ਼ੋਕ ਕੁਮਾਰ ਸ਼ਰਮਾ ਪਾਰਟੀ ਦਾ ਮੀਡੀਆ ਇੰਚਾਰਜ ਜਤਿੰਦਰ ਕੁਮਾਰ ਸ਼ਰਮਾ ਨੂੰ ਨਿਯੁਕਤ ਕੀਤਾ ਜਾਂਦਾ ਹੈ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸਰਦਾਰ ਸੁਰਿੰਦਰ ਪਾਲ ਸਿੰਘ ਹੋਣਗੇ ਅਤੇ ਸੁਰਿੰਦਰ ਪਾਲ ਸਿੰਘ ਅਗਲੇ 90 ਦਿਨਾਂ ਦੇ ਅੰਦਰ ਅੰਦਰ ਪਾਰਟੀ ਦੇ ਢਾਂਚਾ ਖੜਾ ਕਰਕੇ ਪਾਰਟੀ ਦੀ ਹਾਈ ਕਮਾਂਡ ਨੂੰ ਭੇਜਣਗੇ ਇਸੇ ਤਰਹਾਂ ਮਹੰਤ ਬਲਵੰਤ ਸਿੰਘ ਭੰਗੂ ਉਹ ਪੰਜਾਬ ਦਾ ਪੂਰਾ ਢਾਂਚਾ ਗਠਿਤ ਕਰਕੇ ਕੇਂਦਰੀ ਕਮੇਟੀ ਨੂੰ ਭੇਜਣਗੇ! ਅੱਜ ਪਾਰਟੀ ਵਲੋਂ ਅਨੰਦਪੁਰ ਸਾਹਿਬ ਤੋਂ ਕਿਰਪਾਲ ਕੌਰ ਅਤੇ ਗੁਰਦਾਸ ਪੁਰ ਤੋਂ ਸ੍ਰੀ ਜਤਿੰਦਰ ਕੁਮਾਰ ਸ਼ਰਮਾ ਨੂੰ ਲੋਕ ਸਭਾ ਦੇ ਉਮੀਦਵਾਰ ਘੋਸ਼ਿਤ ਕੀਤਾ ਜਾਂਦਾ ਹੈ ਬਾਕੀ ਅਗਲੇ ਉਮੀਦਵਰਾਂ ਦੀ ਸੂਚੀ ਜਲਦੀ ਜਾਰੀ ਕੀਤੀ ਜਾਵੇਗੀ।ਸਾਰੇ ਮੀਡੀਆ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਵਾਲੇ ਦੋਸਤਾਂ ਦਾ ਬਹੁਤ ਧੰਨਵਾਦ।

Share the News

Lok Bani

you can find latest news national sports news business news international news entertainment news and local news

Leave a Reply

Your email address will not be published. Required fields are marked *