ਪੰਜਾਬ ਦੇ ਡੀ.ਸੀ ਦਫਤਰ ਦੇ ਮੁਲਾਜਮਾ ਨੇ ਕੀਤੀ ਸਰਕਾਰ ਖਿਲਾਫ ਹੜਤਾਲ
ਪੰਜਾਬ ਦੇ ਡੀ.ਸੀ ਦਫਤਰ ਦੇ ਮੁਲਾਜਮਾ ਨੇ ਕੀਤੀ ਸਰਕਾਰ ਖਿਲਾਫ ਹੜਤਾਲ
ਚੰਡੀਗੜ,ਵਿਨੋਦ ਸ਼ਰਮਾ – ਪੰਜਾਬ ਦੇ ਸੁਨਾਮ ਤੋਂ ਵੱਡੀ ਖ਼ਬਰ ਆ ਰਹੀ ਹੈ ਜਿਥੇ ਡੀ.ਸੀ ਦਫਤਰ ਦੇ ਮੁਲਾਜਮਾ ਨੇ ਕੀਤੀ ਸਰਕਾਰ ਖਿਲਾਫ ਹੜਤਾਲ ਕਰ ਦਿਤੀ ਹੈ ਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਸਿੰਘ ਦੀ ਅਗਵਾਈ ’ਚ ਸਥਾਨਕ ਐੱਸ.ਡੀ.ਐੱਮ. ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਜਥੇਬੰਦੀ ਦੇ ਸਰਪ੍ਰਸਤ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸੇ ਕਰਮਚਾਰੀ ਦੀ ਬਦਲੀ ਇਕ ਸੀਟ ਤੋਂ ਦੂਜੀ ਸੀਟ ’ਤੇ ਸਾਲ ਵਿਚ ਸਿਰਫ ਇਕ ਵਾਰ ਕੀਤੀ ਜਾਂਦੀ ਹੈ ਪ੍ਰੰਤੂ ਡਿਪਟੀ ਕਮਿਸ਼ਨਰ ਤਰਨਤਾਰਨ ਵਲੋਂ ਇਸ ਦੇ ਉਲਟ ਵੱਡੀ ਗਿਣਤੀ ’ਚ ਕਰਮਚਾਰੀਆਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਸਰਾਸਰ ਗਲਤ ਹਨ। ਆਗੂਆਂ ਨੇ ਕਿਹਾ ਕਿ ਜੇਕਰ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਮੁਲਾਜ਼ਮ ਕੋਈ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ ਇਸ ਮੌਕੇ ਵੱਡੀ ਗਿਣਤੀ ਚ ਕਰਮਚਾਰੀ ਹਾਜਰ ਸਨ