• Sunday, 19 April 2026
Advertisement Advertisement
ਸੁਖਬੀਰ ਬਾਦਲ ਵੱਲੋਂ ਕਰਵਾਏ ਵਿਕਾਸ ਦੀ ਗਵਾਹੀ ਹੁਣ ਪੂਰਾ ਪੰਜਾਬ ਭਰ ਰਿਹੈ : ਲਾਲੀ ਬਾਜਵਾ

30 Mar 2026

ਸੁਖਬੀਰ ਬਾਦਲ ਵੱਲੋਂ ਕਰਵਾਏ ਵਿਕਾਸ ਦੀ ਗਵਾਹੀ ਹੁਣ ਪੂਰਾ ਪੰਜਾਬ ਭਰ ਰਿਹੈ : ਲਾਲੀ ਬਾਜਵਾ

 

ਹੁਸ਼ਿਆਰਪੁਰ 29 ਮਾਰਚ/ਲੋਕ ਬਾਣੀ 

- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਨਾਲ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਹੈ, ਇਹ ਪ੍ਰਗਟਾਵਾ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਸਨਮਾਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਦੇ ਆਗੂਆਂ ਵੱਲੋਂ ਕੀਤਾ ਗਿਆ, ਇਸ ਮੌਕੇ ਵਿਸ਼ੇਸ਼ ਤੌਰ ’ਤੇ ਬਰਿੰਦਰ ਸਿੰਘ ਪਰਮਾਰ ਸਕੱਤਰ ਜਨਰਲ, ਐਡਵੋਕੇਟ ਸੂਰਜ ਸਿੰਘ ਬਾਗਪੁਰ ਜਿਲ੍ਹਾ ਪ੍ਰਧਾਨ ਆਰ.ਟੀ.ਆਈ.ਵਿੰਗ ਵੀ ਉਨ੍ਹਾਂ ਨਾਲ ਮੌਜੂਦ ਰਹੇ। ਆਗੂਆਂ ਨੇ ਕਿਹਾ ਕਿ ਲਾਲੀ ਬਾਜਵਾ ਨੇ ਹਮੇਸ਼ਾ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕੀਤਾ, ਜਦੋਂ-ਜਦੋਂ ਵੀ ਪਾਰਟੀ ਉੱਪਰ ਸੰਕਟ ਖੜ੍ਹਾ ਹੋਇਆ ਲਾਲੀ ਬਾਜਵਾ ਨੇ ਤਦ-ਤਦ ਜ਼ਮੀਨੀ ਪੱਧਰ ’ਤੇ ਪਹੁੰਚ ਕਰਕੇ ਲੋਕਾਂ ਤੱਕ ਪਾਰਟੀ ਦੀ ਆਵਾਜ ਪਹੁੰਚਾਈ ਤੇ ਇਹੀ ਕਾਰਨ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਮੇਸ਼ਾ ਲਾਲੀ ਬਾਜਵਾ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਰਹੀਆਂ ਹਨ। ਇਸ ਸਮੇਂ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਹਨ ਅਤੇ 2027 ਵਿੱਚ ਸੂਬੇ ਦੇ ਲੋਕ ਅਕਾਲੀ ਦਲ ਦੀ ਸਰਕਾਰ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ 2007 ਤੋਂ 2017 ਤੱਕ ਪੰਜਾਬ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਗੱਲ ਦੀ ਗਵਾਹੀ ਹੁਣ ਪੂਰਾ ਪੰਜਾਬ ਭਰ ਰਿਹਾ ਹੈ। ਇਸ ਮੌਕੇ ਬਲਰਾਜ ਸਿੰਘ ਚੌਹਾਨ, ਨੰਬਰਦਾਰ ਤੀਰਥ ਸਿੰਘ ਸਤੌਰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਜੱਸੀ ਬਾਗਪੁਰ ਜਿਲ੍ਹਾ ਮੀਤ ਪ੍ਰਧਾਨ, ਰਜਵੰਤ ਸਿੰਘ ਜੇ.ਈ., ਤਰਲੋਚਨ ਸਿੰਘ, ਮਨੋਹਰ ਸਿੰਘ ਮਹਿੰਦੀਪੁਰ, ਜਸਵਿੰਦਰ ਸਿੰਘ ਪੰਚ ਮਹਿੰਦੀਪੁਰ, ਅਵਤਾਰ ਸਿੰਘ, ਧਰਮਵੀਰ ਸਿੰਘ ਸਤੌਰ, ਐਡਵੋਕੇਟ ਅੰਕੁਸ਼ ਕੁਮਾਰ, ਮਨਦੀਪ ਸਿੰਘ ਢੀਂਡਸਾ, ਐਡਵੋਕੇਟ ਰਮਨਪ੍ਰੀਤ ਰਿਯਾਤ, ਮੈਨੇਜਰ ਅਵਤਾਰ ਸਿਘ, ਦਵਿੰਦਰ ਸਿੰਘ ਡਿੰਪੀ ਬੋਦਲ ਆਦਿ ਵੀ ਮੌਜੂਦ ਸਨ।

 

Published on: 30 Mar 2026

Amandeep Mehra
📣 Share this post

Latest News