• Sunday, 19 April 2026
Advertisement Advertisement
ਸਪੈਸ਼ਲ ਓਲੰਪਿਕ ਭਾਰਤ ਪੰਜਾਬ ਚੈਪਟਰ ਦੇ ਅਧੀਨ ਕੈਂਪ ਦੀ ਸ਼ੁਰੂਆਤ ਹੋਈ

16 Apr 2026

ਸਪੈਸ਼ਲ ਓਲੰਪਿਕ ਭਾਰਤ ਪੰਜਾਬ ਚੈਪਟਰ ਦੇ ਅਧੀਨ ਕੈਂਪ ਦੀ ਸ਼ੁਰੂਆਤ ਹੋਈ

ਸਪੈਸ਼ਲ ਓਲੰਪਿਕ ਭਾਰਤ ਪੰਜਾਬ ਚੈਪਟਰ ਦੇ ਅਧੀਨ ਕੈਂਪ ਦੀ ਸ਼ੁਰੂਆਤ ਹੋਈ

 

ਕੈਂਪ ਖਿਡਾਰੀਆਂ ਦੇ ਆਤਮ-ਵਿਸ਼ਵਾਸ ਅਤੇ ਵਿਕਾਸ ਲਈ ਜ਼ਰੂਰੀ : ਪਰਮਜੀਤ ਸੱਚਦੇਵਾ

 

ਹੁਸ਼ਿਆਰਪੁਰ 15 ਅਪ੍ਰੈਲ/ ਲੋਕ ਬਾਣੀ 

- ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ ਵਿੱਚ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਚੈਪਟਰ ਦੇ ਅਧੀਨ ਕੋਚਾਂ ਅਤੇ ਸਪੈਸ਼ਲ ਖਿਡਾਰੀਆਂ ਲਈ ਪ੍ਰੀ-ਰੇਟਰੀ ਕਮ ਫਾਈਨਲ ਚੋਣ ਟ੍ਰਾਇਲ ਬਾਲਿੰਗ ਕੈਂਪ ਦਾ ਆਗਾਜ਼ ਕੀਤਾ ਗਿਆ, ਇਹ ਕੈਂਪ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਹ ਕੈਂਪ ਆਗਾਮੀ ਰਾਸ਼ਟਰੀ ਚੈਂਪੀਅਨਸ਼ਿਪ ਨੂੰ ਧਿਆਨ ਵਿੱਚ ਰੱਖਦੇ ਹੋਏ ਆਯੋਜਿਤ ਕੀਤਾ ਗਿਆ ਹੈ ਜੋ ਕਿ 20 ਤੋਂ 25 ਅਪ੍ਰੈਲ ਤੱਕ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਜਾ ਰਹੀ ਹੈ, ਇਸ ਕੈਂਪ ਰਾਹੀਂ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ ਜੋ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਇਸ ਕੈਂਪ ਵਿੱਚ ਕੁੱਲ 6 ਮੇਲ ਅਤੇ 6 ਫੀਮੇਲ ਸਪੈਸ਼ਲ ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਨਾਲ 3 ਟ੍ਰੇਨਰ ਕੋਚ ਵੀ ਸ਼ਾਮਲ ਸਨ, ਭਾਗੀਦਾਰਾਂ ਵਿੱਚ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਂਖੇਲਾ, ਬੀ.ਪੀ.ਐਸ. ਅੰਮ੍ਰਿਤਸਰ, ਪ੍ਰਭ ਆਸਰਾ ਕੁਮਾਰੀ, ਐਸ.ਐਸ.ਏ. ਲੁਧਿਆਣਾ ਦੇ ਖਿਡਾਰੀ ਅਤੇ ਕੋਚ ਸ਼ਾਮਲ ਹਨ। ਕੈਂਪ ਦੇ ਪਹਿਲੇ ਦਿਨ ਉਦਘਾਟਨ ਮੌਕੇ ਖਿਡਾਰੀਆਂ, ਕੋਚਾਂ ਦਾ ਮਾਰਗਦਰਸ਼ਨ ਕੀਤਾ ਗਿਆ, ਇਹ ਕੈਂਪ 17 ਅਪ੍ਰੈਲ ਤੱਕ ਚੱਲੇਗਾ ਜਿਸ ਵਿੱਚ ਖਿਡਾਰੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ਅਤੇ ਇੱਥੋਂ ਹੀ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਏਰੀਆ ਡਾਇਰੈਕਟਰ ਪੰਜਾਬ ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਖਿਡਾਰੀਆਂ ਦੇ ਆਤਮ-ਵਿਸ਼ਵਾਸ ਅਤੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ, ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਵਿੱਚੋਂ ਸਾਡੇ ਕਈ ਖਿਡਾਰੀ ਰਾਸ਼ਟਰੀ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰਨਗੇ। ਇਸ ਮੌਕੇ ਜ਼ਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਪ੍ਰਧਾਨ ਸ਼ੈਲੀ ਸ਼ਰਮਾ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਮਿਹਨਤ ਕਰਨ ਲਈ ਕਿਹਾ। ਇਸ ਮੌਕੇ ਸੈਕਟਰੀ ਐਸੋਸੀਏਸ਼ਨ ਹੁਸ਼ਿਆਰਪੁਰ ਹਰਮੇਸ਼ ਤਲਵਾੜ, ਸਪੋਰਟਸ ਡਾਇਰੈਕਟਰ ਅੰਜਨਾ, ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ, ਸੈਕਟਰੀ ਗੁਰਮੀਤ ਸਿੰਘ, ਮਲਕੀਤ ਸਿੰਘ ਮਹੇੜੂ, ਸੀ.ਏ. ਤਰਨਜੀਤ ਸਿੰਘ, ਰਾਮ ਆਸਰਾ, ਮਲਕੀਤ ਸਿੰਘ ਸੌਂਧ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਆਦਿ ਹਾਜ਼ਰ ਸਨ ।

ਫੋਟੋ ਅਜਮੇਰ ਦੀਵਾਨਾ 

Published on: 16 Apr 2026

Amandeep Mehra
📣 Share this post

Latest News