• Tuesday, 10 February 2026
ਸੰਸਦ ਦੇ ਹੇਠਲੇ ਸਦਨ ’ਚ ਦੋ-ਤਿਹਾਈ ਤੋਂ ਵੱਧ ਸੀਟਾਂ ਜਿੱਤੀਆਂ ਜਪਾਨ ਚੋਣਾਂ ’ਚ ਸੱਤਾਧਾਰੀ ਗੱਠਜੋੜ ਦੀ ਵੱਡੀ ਜਿੱਤ

10 Feb 2026 | 23 Views

ਸੰਸਦ ਦੇ ਹੇਠਲੇ ਸਦਨ ’ਚ ਦੋ-ਤਿਹਾਈ ਤੋਂ ਵੱਧ ਸੀਟਾਂ ਜਿੱਤੀਆਂ ਜਪਾਨ ਚੋਣਾਂ ’ਚ ਸੱਤਾਧਾਰੀ ਗੱਠਜੋੜ ਦੀ ਵੱਡੀ ਜਿੱਤ

ਜਪਾਨ /ਲੋਕਬਾਣੀ 

ਜਪਾਨ ’ਚ ਅੱਜ ਹੋਈਆਂ ਅਹਿਮ ਸੰਸਦੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਦੇ ਸੱਤਾਧਾਰੀ ਗਠਜੋੜ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਨਾਲ ਟੈਕਸ ਘਟਾਉਣ ਦਾ ਰਾਹ ਪੱਧਰਾ ਹੋ ਗਿਆ ਹੈ ਜਿਸ ਦਾ ਵਾਅਦਾ ਕੀਤਾ ਗਿਆ ਸੀ।

ਜਪਾਨ ਦੀ ਪਹਿਲੀ ਮਹਿਲਾ ਨੇਤਾ, ਕੰਜ਼ਰਵੇਟਿਵ ਤਾਕਾਇਚੀ ਦਾ ਕਹਿਣਾ ਹੈ ਕਿ ਉਹ ਬਰਤਾਨੀਆ ਦੀ ‘ਆਇਰਨ ਲੇਡੀ’ ਮਾਰਗਰੇਟ ਥੈਚਰ ਤੋਂ ਕਾਫ਼ੀ ਪ੍ਰਭਾਵਿਤ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਸੰਸਦ ਦੇ ਹੇਠਲੇ ਸਦਨ ਵਿੱਚ 465 ਵਿਚੋਂ 328 ਸੀਟਾਂ ’ਤੇ ਜਿੱਤ ਦਰਜ ਕਰੇਗੀ। ਚੋਣਾਂ ਖ਼ਤਮ ਹੋਣ ਦੇ ਦੋ ਘੰਟਿਆਂ ਤੋਂ ਘੱਟ ਸਮੇਂ ਵਿੱਚ ਹੀ ਇਕੱਲੇ ਐੱਲ ਡੀ ਪੀ ਨੇ ਬਹੁਮਤ ਲਈ ਲੋੜੀਂਦਾ 233 ਸੀਟਾਂ ਦਾ ਅੰਕੜਾ ਪਾਰ ਕਰ ਲਿਆ ਹੈ। ਤਾਇਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਤੇ ਨੇ ਜਾਪਾਨ ਦੀ ਪ੍ਰਧਾਨ ਮੰਤਰੀ ਸ਼ਾਨਾਏ ਤਾਕਾਇਚੀ ਨੂੰ ਜਿੱਤ ’ਤੇ ਵਧਾਈ ਦਿੱਤੀ ਹੈ। ਅਮਰੀਕਾ ਦੇ ਖਜ਼ਾਨਾ ਮੰਤਰੀ ਸਕੌਟ ਬੇਸੈਂਟ ਨੇ ਜਪਾਨ ਦੀ ਪ੍ਰਧਾਨ ਮੰਤਰੀ ਤਾਕਾਇਚੀ ਨੂੰ ਅਮਰੀਕਾ ਵੀ ਵੱਡੀ ਭਾਈਵਾਲ ਕਰਾਰ ਦਿੱਤਾ।

Categories: Politics

Tags: None

Published on: 10 Feb 2026

Amandeep Mehra
Mobile N/A
📣 Share this post

Latest News

View all