• Saturday, 20 June 2026
Advertisement Advertisement
ਸ਼ਰਾਬ ਦੀ ਫੈਕਟਰੀ ਦੇ ਈਥਾਨੌਲ ਪਲਾਂਟ ਚ ਲੱਗੀ ਅੱਗ ਹੋਇਆ ਧਮਾਕਾ

20 Jun 2026

ਸ਼ਰਾਬ ਦੀ ਫੈਕਟਰੀ ਦੇ ਈਥਾਨੌਲ ਪਲਾਂਟ ਚ ਲੱਗੀ ਅੱਗ ਹੋਇਆ ਧਮਾਕਾ

ਬਠਿੰਡਾ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਬਠਿੰਡਾ ਡੱਬਵਾਲੀ ਰੋਡ ਉੱਪਰ ਸਥਿਤ ਪਿੰਡ ਮਛਾਣਾ ਵਿਖੇ ਬੀਸੀਐੱਲ ਕੰਪਨੀ ਦੀ ਸ਼ਰਾਬ ਫੈਕਟਰੀ ਵਿੱਚ ਅੱਜ ਸਵੇਰੇ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਫੈਕਟਰੀ ਦੇ ਈਥਾਨੌਲ ਪਲਾਂਟ ਵਿੱਚ ਲੱਗੀ ਹੈ। ਧਮਾਕਾ ਇੰਨਾਂ ਜਿਆਦਾ ਭਿਆਨਕ ਸੀ ਕਿ ਆਸ ਪਾਸ ਦੇ ਪਿੰਡਾਂ ਵਿੱਚ ਸੁਣਾਈ ਦਿੱਤਾ ਜਿਸ ਤੋਂ ਬਾਅਦ ਲੋਕ ਸਹਿਮ ਗਏ ਅਤੇ ਘਰਾਂ ਤੋਂ ਬਾਹਰ ਨਿਕਲਣ ਲੱਗੇ।
ਧਮਾਕੇ ਕਾਰਨ ਫੈਕਟਰੀ ਦੇ ਨੇੜਲੇ ਘਰਾਂ ਅਤੇ ਇੱਕ ਸਕੂਲ ਦੀਆਂ ਕੰਧਾਂ ਦੇ ਨੁਕਸਾਨੇ ਜਾਣ ਦੀ ਵੀ ਖ਼ਬਰ ਹੈ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ ਹੈ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ।

Published on: 20 Jun 2026

Amandeep Mehra
📣 Share this post

Latest News