ਮੀਡੀਆ ਕਲੱਬ ਚ ਹੋਵੇਗਾ ਨਵੇ ਪਤਰਕਾਰਾਂ ਦਾ ਸਵਾਗਤ
ਜਲੰਧਰ, ਵਿਸ਼ਾਲ ਸ਼ੈਲੀ -- ਪੰਜਾਬ ਭਰ ਦੇ ਪਤਰਕਾਰਾ ਦੇ ਭਲੇ ਲਈ ਬਣਾਈ ਗਈ ਸੰਸਥਾ ਮੀਡੀਆ ਕਲੱਬ ਵਲੋਂ ਸਮੇਂ ਸਮੇਂ ਸਿਰ ਆਪਣੇ ਮੈਂਬਰਾਂ ਤੇ ਅਹੁਦੇਦਾਰਾਂ ਲਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਤੇ ਸਭ ਨੂੰ ਨਾਲ ਲੈਕੇ ਸਮਾਜ ਦੇ ਭਲੇ ਲਈ ਬੈਠਕਾਂ ਕੀਤੀਆਂ ਜਾਂਦੀਆਂ ਹਨ ਹੁਣ ਸਮੂਹ ਅਹੁਦੇਦਾਰਾਂ ਵਲੋਂ ਇਕ ਬੈਠਕ ਵਿਚ ਫੇਸਲਾ ਲਿਆ ਗਿਆ ਹੈ ਕਿ ਨਵੇਂ ਜੁੜੇ ਪਤਰਕਾਰ ਜੋ ਮੀਡੀਆ ਕਲੱਬ ਨਾਲ ਜੁੜਦੇ ਹਨ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਤੇ ਇਕ ਪ੍ਰੋਗਰਾਮ ਉਨ੍ਹਾਂ ਦੇ ਸਵਾਗਤ ਵਿੱਚ ਰਖਿਆ ਜਾਵੇਗਾ ਇਸ ਬਾਰੇ ਜਾਣਕਾਰੀ ਚੇਅਰਮੈਨ ਅਮਨ ਮਹਿਰਾ, ਪ੍ਰਧਾਨ ਗਗਨ ਵਾਲੀਆਂ ਤੇ ਜਨਰਲ ਸੈਕਟਰੀ ਮਹਾਂਬੀਰ ਸੇਠ ਨੇ ਦਿੱਤੀ
