• Sunday, 19 April 2026
Advertisement Advertisement
ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦਾ ਦੌਰਾ

07 Mar 2026

ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦਾ ਦੌਰਾ

ਜਲੰਧਰ 06 ਮਾਰਚ/ਲੋਕ ਬਾਣੀ 

 

ਪੰਜਾਬ ਸਟੇਟ ਫੂਡ ਕਮਿਸ਼ਨ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ ਵਲੋਂ ਅੱਜ ਜ਼ਿਲ੍ਹਾ ਜ਼ਲੰਧਰ ਦਾ ਅਚਨਚੇਤ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਪਿੰਡ ਲਕਸੀਆਂ,ਮੱਲੀਵਾਲ ਦੇ ਸਰਕਾਰੀ ਸਕੂਲਾਂ, ਆਂਗਣਵਾੜੀ ਸੈਂਟਰ ਡਬਰੀ ਕਲੋਨੀ ਮਲਸੀਆਂ, ਮੱਲੀਵਾਲ, ਲਕਸੀਆਂ, ਸਾਹਲਾ ਨਗਰ-2 ਮਲਸੀਆਂ ਅਤੇ ਰਾਸ਼ਨ ਡੀਪੂ ਕੋਟਲੀ ਗਾਂਜਰਾਂ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ, ਲਕਸੀਆਂ ਅਤੇ ਮੱਲੀਵਾਲ ਵਿੱਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ ਅਤੇ ਮਿਡ ਡੇ ਮੀਲ, ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ । ਉਨ੍ਹਾਂ ਵੱਲੋਂ ਦੇਖਿਆ ਗਿਆ ਕੀ ਬੱਚਿਆ ਨੂੰ ਮਿਡ ਡੇ ਮੀਲ ਬਹੁਤ ਵਧਿਆ ਤਰੀਕੇ ਨਾਲ ਦਿੱਤਾ ਜਾ ਰਿਹਾ ਸੀ ਸਕੂਲਾ ਪ੍ਰਬੰਧਾਂ ਤੇ ਮੈਂਬਰ ਸਾਹਿਬਾਨ ਵਲੋਂ ਸੁਤੰਸ਼ਟੀ ਪ੍ਰਗਟ ਕੀਤੀ ਗਈ। ਇਸ ਤੋਂ ਉਪਰੰਤ ਆਂਗਣਵਾੜੀ ਸੈਂਟਰ ਲਕਸੀਆ ਦਾ ਨਿਰੀਖਣ ਕੀਤਾ ਗਿਆ। ਲਕਸੀਆਂ ਵਿਖੇ ਦੋ ਸੈਟਰ ਚੱਲ ਰਹੇ ਸਨ ।ਸਕੂਲਾਂ ਅਤੇ ਆਂਗਣਵਾੜੀ ਸੈਟਰਾਂ ਦਾ ਦੌਰਾ ਕਰਨ ਉਪਰੰਤ ਰਾਸ਼ਨ ਡਿਪੂਆ ਵਿਖੇ ਚਲ ਰਹੀ ਕਣਕ ਦੀ ਵੰਡ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਰਾਸ਼ਨ ਡਿਪੂ ਪੀਡੀਐਸ ਨੰ. 597, ਕੋਟਲੀ ਗਾਂਜਰਾ ਵਿਖੇ ਕਣਕ ਅਲਾਟ ਹੋ ਚੁੱਕੀ ਹੈ ਅਤੇ ਕਣਕ ਦੀਆਂ ਪਰਚਿਆ ਕੱਟਣ ਦਾ ਕੰਮ ਚੱਲ ਰਿਹਾ ਹੈ । ਇਸ ਮੌਕੇ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜਲਦ ਤੋਂ ਜਲਦ ਲਾਭਪਾਤਰੀਆ ਨੂੰ ਕਣਕ ਵੰਡਣ ਦੀ ਹਦਾਇਤ ਕੀਤੀ ਗਈ ਅਤੇ ਮੌਕੇ ਤੇ ਮੌਜੂਦ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ), ਜ਼ਲੰਧਰ ਕੋਲ ਦਰਜ ਵੀ ਕਰਵਾ ਸਕਦੇ ਹਨ। ਉਪਰੋਕਤ ਸਥਾਨਾ ਦੀ ਚੈਕਿੰਗ ਕਰਨ ਉਪਰੰਤ ਮੈਂਬਰ ਸਾਹਿਬਾਨ ਵਲੋਂ ਹਾਜ਼ਰ ਅਧਿਕਾਰੀਆ ਦਾ ਧੰਨਵਾਦ ਕਰਦੇ ਹੋਏ ਦੌਰੇ ਦੀ ਸਮਾਪਤੀ ਕੀਤੀ ਗਈ।

Published on: 07 Mar 2026

Amandeep Mehra
📣 Share this post

Latest News