• Monday, 22 June 2026
Advertisement Advertisement
ਲੰਡਨ ਵਿਚ ਪੰਜਾਬੀ ਹੀ ਪੰਜਾਬੀ ਦਾ ਬਣਿਆ ਦੁਸ਼ਮਣ ਕੀਤਾ ਕਤਲ

22 Jun 2026

ਲੰਡਨ ਵਿਚ ਪੰਜਾਬੀ ਹੀ ਪੰਜਾਬੀ ਦਾ ਬਣਿਆ ਦੁਸ਼ਮਣ ਕੀਤਾ ਕਤਲ

ਚੰਡੀਗ੍ਹੜ,ਲੋਕਬਾਣੀ--ਇਸ ਸ਼ਹਿਰ ਦੀ ਵੱਡੀ ਖ਼ਬਰ ਲੰਡਨ ਦੇ ਸਾਊਥਾਲ ਇਲਾਕੇ ਵਿੱਚ 26 ਸਾਲਾ ਪੰਜਾਬੀ ਨੌਜੁਆਨ ਗੁਰਭੇਜ ਸਿੰਘ ਦੇ ਕਤਲ ਦੇ ਮਾਮਲੇ ਵਿੱਚ 20 ਸਾਲਾ ਪੰਜਾਬੀ ਨੌਜੁਆਨ ਨਵਜੋਤ ਸਿੰਘ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ। ਮੈਟਰੋਪੋਲੀਟਨ ਪੁਲਿਸ ਅਨੁਸਾਰ ਨਵਜੋਤ ਸਿੰਘ ‘ਤੇ ਕਤਲ, ਇਰਾਦਾਪੂਰਵਕ ਗੰਭੀਰ ਸੱਟਾਂ ਪਹੁੰਚਾਉਣ ਅਤੇ ਘਾਤਕ ਹਥਿਆਰ ਰੱਖਣ ਦੇ ਦੋਸ਼ ਦਰਜ ਕੀਤੇ ਗਏ ਹਨ।
ਇਹ ਘਟਨਾ 10 ਜੂਨ ਦੀ ਸਵੇਰ ਸਾਊਥਾਲ ਦੇ ਨੌਰਥ ਰੋਡ ‘ਤੇ ਵਾਪਰੀ ਸੀ, ਜਿੱਥੇ ਗੁਰਭੇਜ ਸਿੰਘ ਨੂੰ ਚਾਕੂ ਮਾਰਿਆ ਗਿਆ। ਹਮਲੇ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜੁਆਨ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਮਾਮਲੇ ਦੀ ਜਾਂਚ ਕਰ ਰਹੀ ਡਿਟੈਕਟਿਵ ਚੀਫ਼ ਇੰਸਪੈਕਟਰ ਐਲੀਸਨ ਫੌਕਸਵੈੱਲ ਨੇ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਵਿਆਪਕ ਜਾਂਚ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਸਥਾਨਕ ਭਾਈਚਾਰੇ ਵਿੱਚ ਚਿੰਤਾ ਪੈਦਾ ਹੋਈ ਹੈ ਅਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ।
ਮੁਲਜ਼ਮ ਨਵਜੋਤ ਸਿੰਘ ਨੂੰ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਹੁਣ ਉਸ ਦੀ ਅਗਲੀ ਪੇਸ਼ੀ ਸੋਮਵਾਰ ਨੂੰ ਓਲਡ ਬੇਲੀ ਕੋਰਟ ਵਿੱਚ ਹੋਵੇਗੀ।

Published on: 22 Jun 2026

Amandeep Mehra
📣 Share this post

Latest News