• Monday, 22 June 2026
Advertisement Advertisement
ਜਲੰਧਰ ਚ ਹੋਮਿਓਪੈਥਿਕ ਕਲੀਨਿਕ ਤੇ ਚੱਲੀਆਂ ਗੋਲੀਆਂ

22 Jun 2026

ਜਲੰਧਰ ਚ ਹੋਮਿਓਪੈਥਿਕ ਕਲੀਨਿਕ ਤੇ ਚੱਲੀਆਂ ਗੋਲੀਆਂ

ਜਲੰਧਰ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਦੇ ਸਲੇਮਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਨੇੜੇ ਆਰੀਅਨ ਹੋਮਿਓਪੈਥਿਕ ਕਲੀਨਿਕ ਦੇ ਸ਼ਟਰ ‘ਤੇ ਗੋਲੀ ਦਾ ਨਿਸ਼ਾਨ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਦੁਕਾਨ ਮਾਲਕ ਸੋਮਵਾਰ ਸਵੇਰੇ ਕਲੀਨਿਕ ਖੋਲ੍ਹਣ ਲਈ ਪਹੁੰਚਿਆ।
ਜਾਣਕਾਰੀ ਮੁਤਾਬਕ ਕਲੀਨਿਕ ਮਾਲਕ ਆਰੀਅਨ ਸ਼ਨੀਵਾਰ ਰਾਤ ਕਰੀਬ 8:30 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸੋਮਵਾਰ ਸਵੇਰੇ ਕਰੀਬ 11 ਵਜੇ ਜਦੋਂ ਉਹ ਵਾਪਸ ਦੁਕਾਨ ‘ਤੇ ਆਇਆ ਤਾਂ ਉਸ ਨੇ ਸ਼ਟਰ ‘ਤੇ ਗੋਲੀ ਦਾ ਨਿਸ਼ਾਨ ਦੇਖਿਆ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਸਟੇਸ਼ਨ ਨੰਬਰ-1 ਨੂੰ ਸੂਚਿਤ ਕੀਤਾ।
ਗੁਆਂਢੀ ਦੁਕਾਨਦਾਰ ਸਚਦੇਵਾ ਪ੍ਰਾਪਰਟੀ ਡੀਲਰਜ਼ ਦੇ ਮਾਲਕ ਨੇ ਦੱਸਿਆ ਕਿ ਸ਼ਟਰ ‘ਤੇ ਗੋਲੀ ਦੇ ਨਿਸ਼ਾਨ ਦੀ ਖ਼ਬਰ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ।
ਕਲੀਨਿਕ ਮਾਲਕ ਆਰੀਅਨ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਧਮਕੀ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ ਘਟਨਾ ਕਿਵੇਂ ਵਾਪਰੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਅਤੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Published on: 22 Jun 2026

Amandeep Mehra
📣 Share this post

Latest News