• Sunday, 19 April 2026
Advertisement Advertisement
ਜਾਲੀ ਖਬਰਾਂ ਫੈਲਾਉਣ ਵਾਲੇ 35 ਲੋਕ ਹੋਏ ਗ੍ਰਿਫ਼ਤਾਰ

15 Mar 2026

ਜਾਲੀ ਖਬਰਾਂ ਫੈਲਾਉਣ ਵਾਲੇ 35 ਲੋਕ ਹੋਏ ਗ੍ਰਿਫ਼ਤਾਰ

ਜਾਲੀ ਖਬਰਾਂ ਫੈਲਾਉਣ ਵਾਲੇ 35 ਲੋਕ ਹੋਏ ਗ੍ਰਿਫ਼ਤਾਰ 

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਸੋਸ਼ਲ ਮੀਡੀਆ 'ਤੇ ਗੁੰਮਰਾਹਕੁੰਨ ਅਤੇ ਗਲਤ ਸੂਚਨਾਵਾਂ ਸਾਂਝੀਆਂ ਕਰਨ ਦੇ ਦੋਸ਼ 'ਚ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ 19 ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਲੋਕਾਂ 'ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਜਿਹੀ ਸਮੱਗਰੀ ਪੋਸਟ ਕਰਨ ਦਾ ਦੋਸ਼ ਹੈ, ਜਿਸ ਨਾਲ ਲੋਕਾਂ 'ਚ ਭੰਬਲਭੂਸਾ ਅਤੇ ਗਲਤਫਹਿਮੀ ਫੈਲਣ ਦੀ ਸੰਭਾਵਨਾ ਸੀ। ਯੂਏਈ ਸੁਰੱਖਿਆ ਏਜੰਸੀਆਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਗੁੰਮਰਾਹਕੁੰਨ ਸੰਦੇਸ਼ਾਂ ਅਤੇ ਅਫਵਾਹਾਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਇਹ ਕਾਰਵਾਈ ਕੀਤੀ ਗਈ ਹੈ। ਜਾਂਚ ਵਿਚ ਪਾਇਆ ਗਿਆ ਕਿ ਕੁਝ ਲੋਕ ਬਿਨਾਂ ਤਸਦੀਕ ਦੇ ਪੇਜ ਬਣਾ ਕੇ ਜਾ ਪੋਰਟਲ ਜ਼ਰੀਏ ਸੰਵੇਦਨਸ਼ੀਲ ਅਤੇ ਗਲਤ ਜਾਣਕਾਰੀ ਸਾਂਝੀ ਕਰ ਰਹੇ ਸਨ, ਜਿਸ ਨਾਲ ਜਨਤਕ ਵਿਵਸਥਾ ਅਤੇ ਸਮਾਜਿਕ ਸ਼ਾਂਤੀ ਪ੍ਰਭਾਵਿਤ ਹੋ ਸਕਦੀ ਹੈ।

Published on: 15 Mar 2026

Amandeep Mehra
📣 Share this post

Latest News