• Monday, 27 April 2026
Advertisement Advertisement
ਹਵਾਲਾਤ ਚੋਂ ਫਰਾਰ ਹੋਏ ਦੋ ਦੋਸ਼ੀਆਂ ਨੇ , ਪ੍ਰਸ਼ਾਸਨ ਦੀ ਗ਼ੈਰ ਜਿੰਮੇਵਾਰੀ ਤੇ ਚੁੱਕੇ ਸਵਾਲ

27 Apr 2026

ਹਵਾਲਾਤ ਚੋਂ ਫਰਾਰ ਹੋਏ ਦੋ ਦੋਸ਼ੀਆਂ ਨੇ , ਪ੍ਰਸ਼ਾਸਨ ਦੀ ਗ਼ੈਰ ਜਿੰਮੇਵਾਰੀ ਤੇ ਚੁੱਕੇ ਸਵਾਲ

ਬਟਾਲਾ/ਗੁਰਦਾਸਪੁਰ, 26 ਅਪ੍ਰੈਲ 2026/ ਲੋਕ ਬਾਣੀ 

ਪੰਜਾਬ ਵਿੱਚ ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਸੇਖਵਾਂ ਵਿੱਚ ਬੀਤੀ ਰਾਤ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਹਵਾਲਾਤ ਵਿੱਚ ਬੰਦ ਦੋ ਖ਼ਤਰਨਾਕ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਹਵਾਲਾਤ ਦਾ ਤਾਲਾ ਤੋੜਿਆ ਅਤੇ ਰਾਤ ਦੇ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਰਫ਼ੂ-ਚੱਕਰ ਹੋ ਗਏ। ਮੁਲਜ਼ਮ ਗੁਰਮੀਤ ਸਿੰਘ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮੁਕਦਮਾ ਦਰਜ ਹੈ।ਪੁਲਿਸ ਨੇ ਉਸ ਦਾ ਇੱਕ ਦਿਨ ਦਾ ਰਿਮਾਂਡ ਲਿਆ ਹੋਇਆ ਸੀ ਅਤੇ ਪੁੱਛਗਿੱਛ ਜਾਰੀ ਸੀ। ਮੁਲਜ਼ਮ ਹਰਪਾਲ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਡੀ.ਐਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।ਪੁਲਿਸ ਅਧਿਕਾਰੀਆਂ ਅਨੁਸਾਰ ਇਸ ਗੱਲ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਹਵਾਲਾਤ ਦਾ ਤਾਲਾ ਟੁੱਟਣ ਵੇਲੇ ਡਿਊਟੀ ‘ਤੇ ਤਾਇਨਾਤ ਮੁਲਾਜ਼ਮ ਕਿੱਥੇ ਸਨ। ਕਿਸ ਦੀ ਅਣਗਹਿਲੀ ਕਾਰਨ ਇਹ ਮੁਲਜ਼ਮ ਫਰਾਰ ਹੋਣ ਵਿੱਚ ਕਾਮਯਾਬ ਹੋਏ, ਉਸ ਵਿਰੁੱਧ ਵੀ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਡੀ.ਐਸ.ਪੀ. ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਦੂਜੇ ਪਾਸੇ ਇਸ ਘਟਨਾ ਨੇ ਥਾਣਿਆਂ ਅੰਦਰ ਮੁਲਜ਼ਮਾਂ ਦੀ ਸੁਰੱਖਿਆ ਅਤੇ ਪੁਲਿਸ ਦੀ ਮੁਸਤੈਦੀ ‘ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

Published on: 27 Apr 2026

Amandeep Mehra
📣 Share this post

Latest News