• Sunday, 19 April 2026
Advertisement Advertisement
BAIL:ਸੰਤ ਰਾਮਪਾਲ ਨੂੰ ਮਿਲੀ ਕੋਟ ਤੋਂ ਵੱਡੀ ਰਾਹਤ, ਹਿਸਾਰ ਜੇਲ ਵਿਚੋਂ ਜਲਦ ਆਉਣਗੇ ਬਾਹਰ

10 Apr 2026

BAIL:ਸੰਤ ਰਾਮਪਾਲ ਨੂੰ ਮਿਲੀ ਕੋਟ ਤੋਂ ਵੱਡੀ ਰਾਹਤ, ਹਿਸਾਰ ਜੇਲ ਵਿਚੋਂ ਜਲਦ ਆਉਣਗੇ ਬਾਹਰ

ਚੰਡੀਗੜ/ ਲੋਕ ਬਾਣੀ 

 

ਸੰਤ ਰਾਮਪਾਲ ਨੂੰ ਦੇਸ਼ਧ੍ਰੋਹ ਦੇ ਇੱਕ ਪੁਰਾਣੇ ਮਾਮਲੇ ਵਿੱਚ ਜ਼ਮਾਨਤ ਮਿਲੀ ਹੈ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਵੈ-ਘੋਸ਼ਿਤ ਸੰਤ ਰਾਮਪਾਲ ਨੂੰ ਦੇਸ਼ਧ੍ਰੋਹ ਦੇ ਇੱਕ ਪੁਰਾਣੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਲਗਭਗ 11 ਸਾਲਾਂ ਬਾਅਦ ਮਿਲੀ ਇਸ ਕਾਨੂੰਨੀ ਰਾਹਤ ਕਾਰਨ ਰਾਮਪਾਲ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਸੰਤ ਰਾਮਪਾਲ ਇਸ ਸਮੇਂ ਹਰਿਆਣਾ ਦੀ ਹਿਸਾਰ ਜੇਲ੍ਹ ਵਿੱਚ ਬੰਦ ਹਨ।ਰਾਮਪਾਲ ਨੂੰ ਸਾਲ 2014 ਵਿੱਚ ਹਰਿਆਣਾ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਪ੍ਰਸ਼ਾਸਨ ਅਤੇ ਰਾਮਪਾਲ ਦੇ ਹਜ਼ਾਰਾਂ ਸਮਰਥਕਾਂ ਵਿਚਕਾਰ ਹੋਏ ਭਿਆਨਕ ਟਕਰਾਅ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਗੰਭੀਰ ਜ਼ਖ਼ਮੀ ਹੋਏ ਸਨ ਇਸ ਘਟਨਾ ਤੋਂ ਬਾਅਦ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਸਮੇਤ ਕਈ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਸਨ।ਹਾਈਕੋਰਟ ਵੱਲੋਂ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ, ਸੰਤ ਰਾਮਪਾਲ ਦੀ ਜੇਲ੍ਹ ਤੋਂ ਰਿਹਾਈ ਤੁਰੰਤ ਸੰਭਵ ਨਹੀਂ ਲੱਗ ਰਹੀ। ਉਨ੍ਹਾਂ ਵਿਰੁੱਧ ਵੱਖ-ਵੱਖ ਅਦਾਲਤਾਂ ਵਿੱਚ ਕਈ ਹੋਰ ਮੁਕੱਦਮੇ ਅਜੇ ਵੀ ਵਿਚਾਰ ਅਧੀਨ ਹਨ। ਅਦਾਲਤ ਵੱਲੋਂ ਲਗਾਈਆਂ ਗਈਆਂ ਸਖ਼ਤ ਸ਼ਰਤਾਂ ਦਾ ਪਾਲਣ ਕਰਨਾ ਉਨ੍ਹਾਂ ਲਈ ਲਾਜ਼ਮੀ ਹੋਵੇਗਾ।ਰਾਮਪਾਲ (ਜਨਮ 1951) ਸਤਲੋਕ ਆਸ਼ਰਮ ਦੇ ਸੰਸਥਾਪਕ ਅਤੇ ਅਧਿਆਤਮਿਕ ਪ੍ਰਚਾਰਕ ਹਨ। ਧਾਰਮਿਕ ਲਾਈਨ ਵਿੱਚ ਆਉਣ ਤੋਂ ਪਹਿਲਾਂ ਉਹ ਹਰਿਆਣਾ ਦੇ ਸਿੰਚਾਈ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ (JE) ਵਜੋਂ ਕੰਮ ਕਰਦੇ ਸਨ। ਉਹ 15ਵੀਂ ਸਦੀ ਦੇ ਸੰਤ ਕਬੀਰ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਦੇ ਹਨ ਅਤੇ ਭਗਵਦ ਗੀਤਾ ਤੇ ਕਬੀਰ ਸਾਗਰ ਦੀ ਆਪਣੀ ਵਿਆਖਿਆ ਪੇਸ਼ ਕਰਦੇ ਹਨ। ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਵਿੱਚ ਫੈਲੀ ਹੋਈ ਹੈ।ਹਾਈਕੋਰਟ ਦੇ ਇਸ ਫੈਸਲੇ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਪੈਰੋਕਾਰਾਂ ਵਿੱਚ ਉਤਸ਼ਾਹ ਹੈ, ਉੱਥੇ ਹੀ ਪ੍ਰਸ਼ਾਸਨਿਕ ਪੱਧਰ ‘ਤੇ ਅਗਲੀ ਕਾਨੂੰਨੀ ਕਾਰਵਾਈ ‘ਤੇ ਨਜ਼ਰ ਰੱਖੀ ਜਾ ਰਹੀ ਹੈ

Published on: 10 Apr 2026

Amandeep Mehra
📣 Share this post

Latest News