• Wednesday, 3 June 2026
Advertisement Advertisement
ਅਮਰੀਕਾ ਸਰਕਾਰ ਨੇ ਕੀਤੀ ਵੱਡੀ ਕਾਰਵਾਈ ਟਰੱਕ ਡਰਾਈਵਰ ਗ੍ਰਿਫਤਾਰ

03 Jun 2026

ਅਮਰੀਕਾ ਸਰਕਾਰ ਨੇ ਕੀਤੀ ਵੱਡੀ ਕਾਰਵਾਈ ਟਰੱਕ ਡਰਾਈਵਰ ਗ੍ਰਿਫਤਾਰ

ਚੰਡੀਗ੍ਹੜ,ਲੋਕਬਾਣੀ--ਇਸ ਵੇਲੇ ਦੀ ਵੱਡੀ ਖ਼ਬਰ ਅਮਰੀਕਾ ਵਿੱਚ ਜਦੋਂ ਤੋਂ ਟਰੱਕ ਹਾਦਸਾ ਹੋਇਆ ਉਦੋਂ ਤੋਂ ਟਰੰਪ ਸਰਕਾਰ ਟਰੱਕ ਡਰਾਈਵਰਾਂ ਤੇ ਸਖ਼ਤ ਹੈ। ਮਿਲੀ ਜਾਣਕਾਰੀ ਮੁਤਾਬਕ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 30 ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਰਿਪੋਰਟਾਂ ਅਨੁਸਾਰ, ਇਹ ਸਾਰੇ ਵਪਾਰਕ ਟਰੱਕ ਡਰਾਈਵਰਾਂ ਵਜੋਂ ਕੰਮ ਕਰ ਰਹੇ ਸਨ। ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਐਰੀਜ਼ੋਨਾ ਦੇ ਯੁਮਾ ਸੈਕਟਰ ਤੋਂ ਬਾਰਡਰ ਪੈਟਰੋਲ ਏਜੰਟਾਂ ਨੇ ਆਪ੍ਰੇਸ਼ਨ ਚੈੱਕਮੇਟ ਦੇ ਹਿੱਸੇ ਵਜੋਂ 11 ਤੋਂ 15 ਮਈ ਦੇ ਵਿਚਕਾਰ ਸੰਯੁਕਤ ਰਾਜ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 52 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚੋ 36 ਟਰੱਕ ਚਲਾਉਂਦੇ ਪਾਏ ਗਏ। 

ਫੜੇ ਗਏ ਕਈ ਟਰੱਕ ਡਰਾਈਵਰਾਂ ਕੋਲ ਨਹੀਂ ਡਰਾਈਵਿੰਗ ਲਾਇਸੈਂਸ

ਇਹਨਾਂ ਗੈਰ-ਕਾਨੂੰਨੀ ਟਰੱਕ ਡਰਾਈਵਰਾਂ ਵਿੱਚੋਂ 30 ਭਾਰਤ ਤੋਂ ਸਨ, ਜਦੋਂ ਕਿ ਬਾਕੀ ਛੇ ਮੈਕਸੀਕੋ, ਅਲ ਸੈਲਵਾਡੋਰ ਅਤੇ ਰੂਸ ਤੋਂ ਸਨ। ਉਹਨਾਂ ਕੋਲ ਕੈਲੀਫੋਰਨੀਆ, ਨਿਊਯਾਰਕ, ਵਾਸ਼ਿੰਗਟਨ ਅਤੇ ਵਰਜੀਨੀਆ ਵਰਗੇ ਰਾਜਾਂ ਤੋਂ ਵਪਾਰਕ ਡਰਾਈਵਿੰਗ ਲਾਇਸੈਂਸ ਸਨ, ਜਦੋਂ ਕਿ ਕੁਝ ਕੋਲ ਕੋਈ ਵੀ ਡਰਾਈਵਿੰਗ ਲਾਇਸੈਂਸ ਨਹੀਂ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਵਿਅਕਤੀਆਂ ਕੋਲ ਰੁਜ਼ਗਾਰ ਅਧਿਕਾਰ ਦਸਤਾਵੇਜ਼ ਸਨ, ਜੋ ਸਾਬਕਾ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਦੌਰਾਨ ਪ੍ਰਾਪਤ ਕੀਤੇ ਗਏ ਸਨ ਅਤੇ ਹੁਣ ਵੈਧ ਨਹੀਂ ਹਨ। ਸਾਰੇ ਵਿਅਕਤੀਆਂ ‘ਤੇ ਸੰਘੀ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।

Published on: 03 Jun 2026

Amandeep Mehra
📣 Share this post

Latest News