ਗੁਰਦਾਸਪੁਰ,ਨਵਨੀਤ ਕੁਮਾਰ- ਇਸ ਵੇਲੇ ਦੀ ਵੱਡੀ ਖ਼ਬਰ ਡਾਇਰੈਕਟਰ ਆਯੁਰਵੈਦ ਪੰਜਾਬ ਡਾਕਟਰ ਰਮਨ ਖੰਨਾ ਜੀ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਰਮਨਜੀਤ ਕੌਰ ਦੇ ਨਿਰਦੇਸ਼ਾਂ ਹੇਠ 12 ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਕੋਰਟ ਕੰਪਲੈਕਸ ਗੁਰਦਾਸਪੁਰ ਵਿਖੇ ਯੋਗਾ ਦਿਵਸ ਮਨਾਇਆ ਗਿਆ। ਇਸ ਕੈਂਪ ਵਿੱਚ ਚੰਗੀ ਸਿਹਤ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਕਿਹਾ ਗਿਆ । ਇਸ ਸਮੇਂ ਡਾਕਟਰ ਕੁਲਬੀਰ ਕੌਰ ਪਦਮ ਅਤੇ ਡਾਕਟਰ ਮਨਿੰਦਰ ਠਾਕਰ ਨੇ ਆਯੁਰਵੈਦਿਕ ਅਤੇ ਯੋਗ ਪ੍ਰਣਾਲੀ ਨਾਲ ਸੰਬੰਧਿਤ ਗਿਆਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਮਾਨਯੋਗ ਸ੍ਰੀ ਚੰਦਨ ਹੰਸ ਜੀ ਸਿਵਲ ਜੱਜ ਜੂਨੀਅਰ ਡਿਵੀਜ਼ਨ ਅਤੇ ਸਰਦਾਰ ਜਗਿੰਦਰ ਸਿੰਘ ਸਿਵਲ ਜੱਜ ਜੂਨੀਅਰ ਡਿਵੀਜ਼ਨ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਯੋਗ ਪ੍ਰਣਾਲੀ ਨਾਲ ਸੰਬੰਧਿਤ ਯੋਗ ਆਸਨ ਕੀਤੇ । ਇਸ ਮੌਕੇ ਯੋਗਾ ਇੰਸਟਰਕਟਰ ਸੁਨੀਲ ਕੁਮਾਰ ਅਤੇ ਮਨਦੀਪ ਨੇ ਹਾਜ਼ਰ ਕਰਮਚਾਰੀਆਂ ਨੂੰ ਵੱਖ-ਵੱਖ ਯੋਗਾਸਨ ਅਤੇ ਪ੍ਰਾਣਾਯਾਮ ਦੀਆਂ ਅਭਿਆਸ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਯੋਗਾਸਨ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਸ਼ਾਂਤੀ ਪਾਠ ਕੀਤਾ ਗਿਆ।
Accident
