ਪੁਲਿਸ ਨੇ ਕਾਬੂ ਕਰ ਲਿਆ ਧਮਕੀਆਂ ਦੇ ਫਿਰੋਤੀ ਮੰਗਣ ਵਾਲਾ
ਪੁਲਿਸ ਨੇ ਕਾਬੂ ਕਰ ਲਿਆ ਧਮਕੀਆਂ ਦੇ ਫਿਰੋਤੀ ਮੰਗਣ ਵਾਲਾ
ਜੰਡਿਆਲਾ, ਲੋਕ ਬਾਣੀ –ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਸਬਾ ਜੰਡਿਆਲਾ ਗੁਰੂ ਵਿੱਚ ਕਾਰੋਬਾਰੀਆ ਨੂੰ ਡਰਾ
ਧਮਕਾ ਕੇ ਫਿਰੋਤੀਆ ਮੰਗਣ ਵਾਲੇ ਗਿਰੋਗ ਦਾ ਪਰਦਾਫਾਸ ਕੀਤਾ ਗਿਆ ਹੈ ਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।ਪਿਛਲੇ ਦਿਨਾ ਵਿੱਚ ਕਸਬਾ ਜੰਡਿਆਲਾ ਦੇ ਕੁਝ ਕਾਰੋਬਾਰੀ ਵਿਅਕਤੀਆ ਨੂੰ ਵਿਦੇਸ਼ੀ ਨੰਬਰਾ ਤੋਂ ਵਟਸਐਪ ਕਾਲ ਰਾਹੀਂ ਫਿਰੋਤੀਆ ਮੰਗੀਆਂ ਗਈਆ ਸਨ ਅਤੇ ਇਹਨਾ ਵੱਲੋਂ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਮਾਰ ਦੇਣ ਦੀਆ ਧਮਕੀਆਂ ਦਿੱਤੀਆ ਗਈਆ ਸਨ ਅਤੇ ਉਹਨਾ ਦੇ ਘਰਾ ਤੇ ਨਜਾਇਜ ਹਥਿਆਰਾ ਨਾਲ ਫਾਇਰਿੰਗ ਕੀਤੀ ਗਈ ਸੀ।ਜਿਸ ਦੇ ਸਬੰਧ ਵਿੱਚ ਥਾਣਾ ਜੰਡਿਆਲਾ ਵਿੱਚ ਮੁਕਦਮਾ
ਦਰਜ ਕੀਤਾ ਗਿਆ।ਜਿਸ ਦੇ ਸਬੰਧ ਵਿੱਚ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ. ਮਾਨਯੋਗ
ਐੱਸ.ਐੱਸ.ਪੀ. ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਮਿਲੀਆ ਹਦਾਇਤਾ ਤੇ ਉਪ ਕਪਤਾਨ ਪੁਲਿਸ ਜੰਡਿਆਲਾ ਗੁਰੂ ਡੀ.ਐੱਸ.ਪੀ ਰਵਿੰਦਰਪਾਲ ਸਿੰਘ ਅਤੇ ਮੁੱਖ ਅਫਸਰ ਜੰਡਿਆਲਾ ਗੁਰੂ ਐੱਸ.ਐਚ.ਓ ਮੁਖ਼ਤਿਆਰ ਸਿੰਘ ਵੱਲੋ ਮਾਮਲੇ ਨੂੰ ਗੰਭੀਰਤਾ ਲੈਂਦੇ ਹੋਏ ਹਿਊਮਨ ਇੰਨਟੈਲੀਜੈਂਸੀ
ਨਾਲ ਮੁਕਦਮਾ ਦੀ ਵਾਰਦਾਤ ਕਰਨ ਵੱਲੋ ਦੋਸੀਆ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਦੋਸੀ ਅਮਰਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮੋਹਰਬਾਨਪੁਰਾ ਥਾਣਾ ਜੰਡਿਆਲਾ ਨੂੰ ਗ੍ਰਿਫਤਾਰ ਕੀਤਾ ਅਤੇ ਮੁਕਦਮਾ ਦੀ ਤਫਤੀਸ ਦੌਰਾਨ ਦੋਸੀ ਪਾਸੋ ਇੱਕ ਪਿਸਟਲ 30 ਬੋਰ ਅਤੇ ਪੰਜ ਰੋਂਦ ਜਿੰਦਾ ਬ੍ਰਾਮਦ ਕੀਤੇ ਗਏ ਹਨ।ਜੋ ਦੌਰਾਨੇ ਪੁੱਛ-
ਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਸਰਵਨ ਸਿੰਘ ਉਰਫ ਭੋਲਾ ਵਾਸੀ ਹਵੇਲੀਆ ਅਤੇ ਮਾਨ ਸਿੰਘ ਉਰਫ ਮਾਨਾ ਵਾਸੀ ਮੇਹਰਬਾਨਪੁਰਾ ਥਾਣਾ ਜੰਡਿਆਲਾ ਵਿਦੇਸ ਤੋ ਆਪਣੇ ਹੋਰ ਸਾਥੀਆ ਜਿੰਨਾ ਵਿੱਚ ਇਕਬਾਲ ਸਿੰਘ ਉਰਫ ਰਾਜਾ ਪੁੱਤਰ ਸਮਸੇਰ ਸਿੰਘ ਕਾਹਨ ਸਿੰਘ ਉਰਫ ਕਾਨ੍ਹਾ ਪੁੱਤਰ ਜਗੀਰ ਸਿੰਘ,ਅਕਾਸਦੀਪ ਸਿੰਘ
ਉਰਫ ਕੂੰਜਾ ਪੁੱਤਰ ਹੀਰਾ ਸਿੰਘ ਸਾਰੇ ਹੀ ਵਾਸੀਆਨ ਪਿੰਡ ਮੇਹਰਬਾਨਪੁਰਾ ਨਾਲ ਮਿਲ ਕੇ ਇਹ ਗੈਂਗ ਚਲਾ ਰਹੇ ਹਨ ਤੇ ਕਾਰੋਬਾਰੀ ਲੋਕਾਂ ਨੂੰ ਡਰਾ ਧਮਕਾ ਕੇ ਉਹਨਾ ਪਾਸੋ ਫਿਰੋਤੀ ਵਸੂਲਦੇ ਹਨ।ਜੋ ਇਹਨਾ ਦੇ ਕਹਿਣ ਤੇ ਹੀ ਦੋਸ਼ਿਆ ਨੇ ਫਾਰਿੰਗ ਕੀਤੀ ਹੈ।ਤਫਤੀਸ ਦੇ ਦੌਰਾਨ ਇਹ ਗੱਲ ਸਹਮਣੇ ਆਈ ਹੈ ਕਿ ਸਰਵਨ ਸਿੰਘ ਉਰਫ ਭੋਲਾ ਜੋ ਇਸ ਸਮ੍ਹੇ ਬਾਹਰ ਵਿਦੇਸ ਵਿੱਚ ਹੈ ਦੇ ਵੱਲੋ ਜੋ ਪੈਸੇ ਇਹਨਾ ਨੂੰ ਦਿੱਤੇ ਹਨ ਉਹ ਪੈਸੇ ਇਹਨ
ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਅਤੇ ਰਿਸਤੇਦਾਰਾ ਨੂੰ ਵੀ ਦਿੱਤੇ ਗਏ ਹਨ ਹੈ।ਇਸ ਤੋਂ ਇਲਾਵਾ ਮੁਕਦਮ ਵਿੱਚ ਨਾਮਜਦ ਦੋਸੀ ਅਕਾਸਦੀਪ ਸਿੰਘ ਉਰਫ ਕੁੱਜਾ ਪੁੱਤਰ ਹੀਰਾ ਸਿੰਘ ਜੋ ਇਸ ਸਮ੍ਹੇ ਥਾਣਾ ਬਿਆਸ ਮੁਕਦਮਾ ਵਿੱਚ ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ਵਿੱਚ ਬੰਦ ਨੂੰ ਮੁਕਦਮਾ ਵਿੱਚ ਪ੍ਰੋਡਕਸ਼ਨ ਵਰੰਟ ਵਿੱਚ ਲਿਆ
ਕੇ ਡੂੰਘਾਈ ਪੁੱਛ ਗਿੱਛ ਕੀਤੀ ਜਾਵੇਗੀ।