ਅੱਜ ਜਲੰਧਰ ਚ 2 ਵਜੇ ਸਰਕਾਰ ਖ਼ਿਲਾਫ਼ ਹੋਵੇਗਾ ਧਮਾਕਾ ਜਾਂ ਫੇਰ*…..
*ਅੱਜ ਜਲੰਧਰ ਚ 2 ਵਜੇ ਸਰਕਾਰ ਖ਼ਿਲਾਫ਼ ਹੋਵੇਗਾ ਧਮਾਕਾ ਜਾਂ ਫੇਰ*…..
*ਜਲੰਧਰ, ਲੋਕ ਬਾਣੀ — ਪੰਜਾਬ ਵਿੱਚ ਆਪ ਦੀ ਸਰਕਾਰ ਜਦੋਂ ਦੀ ਸਤ੍ਹਾ ਵਿਚ ਆਈਂ ਹੈ ਉਸ ਉਤੇ ਇਲਜ਼ਾਮ ਭ੍ਰਿਸ਼ਟਾਚਾਰ, ਨਸ਼ੇ ਤੇ ਲੁੱਟ ਖੋਹ ਅਮਨ ਕਾਨੂੰਨ ਦੀ ਵਿਵਸਥਾ ਤੇ ਫੇਲ ਹੋਣ ਦੇ ਇਲਜ਼ਾਮ ਲੱਗ ਰਹੇ ਹਨ, ਹੁਣ ਆਪ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਭਗਵੰਤ ਦੀ ਚੁਣੌਤੀ ਮੰਨ ਕੇ ਇਕ ਦਿਨ ਪਹਿਲਾਂ ਹੀ ਚਾਰ ਤਰੀਕ 2 ਵਜੇ ਸਬੂਤਾ ਪੇਸ਼ ਕਰਨ ਜਾਂ ਰਹੇ ਹਨ ਸ਼ੀਤਲ ਅੰਗਰਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੁੰਦੇ ਹੋਏ ਕਿਹਾ ਹੈ ਕਿ ਉਹ ਵੀਰਵਾਰ ਦੁਪਹਿਰ 2 ਵਜੇ ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ ਵਿਖੇ ਸਾਰੇ ਸਬੂਤ ਲੈ ਕੇ ਪੁੱਜ ਜਾਣਗੇ। ਸ਼ੀਤਲ ਨੇ ਕਿਹਾ ਹੈ ਕਿ ਉਨਾਂ ਕੋਲ ਜਲੰਧਰ ਦੇ ਆਪ ਦੇ ਵਿਧਾਇਕ ਅਤੇ ਮੁੱਖ ਮੰਤਰੀ ਪਰਿਵਾਰ ਦੀ ਗੱਲਬਾਤ ਦੇ ਕਾਫੀ ਸਬੂਤ ਹਨ ਜਿਸ ਨਾਲ ਲੋਕਾਂ ਸਾਹਮਣੇ ਸਰਕਾਰ ਦਾ ਅਸਲ ਰੂਪ ਦਿਖਾਉਣਗੇ ਉਨ੍ਹਾਂ ਕਿਹਾ ਕਿ ਜੇਕਰ ਸਬੂਤ ਨਾ ਹੋਏ ਤਾਂ ਮੁੱਖ ਮੰਤਰੀ ਉਹਨਾਂ ਖਿਲਾਫ ਕੋਈ ਵੀ ਕਾਰਵਾਈ ਕਰ ਸਕਦੇ ਹਨ ਹੁਣ ਦੇਖਣਾ ਇਹ ਹੈ ਕਿ ਮੁੱਖ ਮੰਤਰੀ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹਨ ਜਾਂ ਹਰ ਵਾਰ ਦੀ ਤਰ੍ਹਾਂ ਇੰਨੇ ਵੱਡੇ ਮੁੱਦੇ ਨੂੰ ਵੀ ਹਾਸੇ ਤੇ ਗੱਲਾਂ ਨਾਲ ਸਾਰਦੇ ਹਨ ਪਰ ਇਸ ਦਾ ਪ੍ਰਭਾਵ ਜ਼ਿਮਨੀ ਚੋਣਾਂ ਤੇ ਜਰੂਰ ਪਵੇਗਾ ਤੇ ਸੱਚਾਈ ਅੱਗੇ ਲੋਕ ਜ਼ਰੂਰ ਪ੍ਰਭਾਵਿਤ ਹੋਣਗੇ*