Friday, November 15, 2024
Breaking NewsFeaturedਧਾਰਮਿਕਪੰਜਾਬਭਾਰਤਮਨੋਰੰਜਨਮੁੱਖ ਖਬਰਾਂ

ਜਲੰਧਰ ਚ 3704 ਅਧਿਆਪਕ ਯੂਨੀਅਨ ਨੇ ਲਾਇਆ ਧਰਨਾ 

 

*ਜਲੰਧਰ ਚ 3704 ਅਧਿਆਪਕ ਯੂਨੀਅਨ ਨੇ ਲਾਇਆ ਧਰਨਾ

*ਗੁਰੂ ਰਵੀਦਾਸ ਚੌਂਕ ਚ ਲਗਾਇਆ ਜਾਮ*

*ਮੁੱਖ ਮੰਤਰੀ ਨਾਲ ਮੀਟਿੰਗ ਮਿਲਣ ਉਪਰੰਤ ਧਰਨਾ ਹੋਇਆ ਸਮਾਪਤ*

ਜਲੰਧਰ- ਲੋਕ ਬਾਣੀ –3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਅੱਜ ਜਲੰਧਰ ਪੱਛਮੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾ ਤੇ ਅਧੂਰੇ ਕੇਂਦਰੀ ਪੇਅ ਸਕੇਲ ਲਾਗੂ ਕੀਤੇ ਸਨ। ਜਿਸ ਨਾਲ ਨਵੇਂ ਭਰਤੀ ਮੁਲਾਜ਼ਮਾ ਦੀਆਂ ਤਨਖ਼ਾਹਾਂ ਪੁਰਾਣੇ ਮੁਲਾਜਮਾ ਤੋਂ 40% ਦੇ ਲਗਭਗ ਘੱਟ ਗਈਆਂ। ਆਮ ਆਦਮੀ ਪਾਰਟੀ ਨੇ ਸੱਤਾ ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਪੰਜਾਬ ਦੇ ਮੁਲਾਜਮਾ ਤੇ ਪੰਜਾਬ ਦਾ ਪੇਅ ਸਕੇਲ ਬਹਾਲ ਕਰਾਂਗੇ। ਪਰ, ਸੱਤਾ ਵਿੱਚ ਆਉਣ ਤੋਂ ਬਾਅਦ ਇਹਨਾ ਨੇ ਅਨੇਕਾਂ ਮੀਟਿੰਗਾਂ ਕਰਨ ਦੇ ਬਾਵਜੂਦ ਸਾਡੀ ਮੰਗ ਦਾ ਕੋਈ ਹੱਲ ਨਹੀਂ ਕੀਤਾ। ਜਿਸ ਦੇ ਵਿਰੋਧ ਵਜੋਂ ਅਸੀਂ ਲੋਕ ਸਭਾ ਚੋਣਾ ਵਿੱਚ ਵੀ ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ ਮੁਹਿੰਮ ਚਲਾਈ ਸੀ। ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ ਤੇ ਆਮ ਆਦਮੀ ਪਾਰਟੀ 3 ਸੀਟਾਂ ਤੇ ਸਿਮਟ ਗਈ। ਜਿਮਨੀ ਚੋਣਾ ਦੇ ਮੱਦੇਨਜ਼ਰ ਅਸੀਂ ਅੱਜ ਜਲੰਧਰ ਪੱਛਮੀ ਵਿੱਚ ਰੋਸ ਰੈਲੀ ਕੀਤੀ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਤੇ ਲੋਕ ਵਿਰੋਧੀ ਫੈਸਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲਗਾਤਾਰ ਸਿੱਖਿਆ ਦਾ ਵਪਾਰੀਕਰਨ ਕਰਕੇ ਗਰੀਬ ਬੱਚਿਆਂ ਤੋਂ ਸਿੱਖਿਆ ਦਾ ਹੱਕ ਖੋਹ ਰਹੀ ਹੈ।ਇਸ ਕਰਕੇ ਹੀ ਪੰਜਾਬ ਦੇ ਮੁਲਾਜ਼ਮ ਲਗਾਤਾਰ ਸੜਕਾਂ ਤੇ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਵੀ ਜਲਦ ਤੋਂ ਜਲਦ ਖੋਲਿਆ ਜਾਵੇ ਤਾਂ ਜੋ ਦੂਰ ਦੁਰਾਡੇ ਕੰਮ ਕਰ ਰਹੇ ਅਧਿਆਪਕ ਬਦਲੀ ਕਰਾ ਕੇ ਘਰਾਂ ਦੇ ਨੇੜੇ ਆ ਸਕਣ। ਚੋਣ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾਂ ਚਿਰ ਉਹ ਸੰਘਰਸ਼ ਜਾਰੀ ਰੱਖਣਗੇ। ਅੱਜ ਦੇ ਧਰਨੇ ਚ 3704 ਯੂਨੀਅਨ ਦੇ ਸੂਬਾ ਆਗੂ ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੂਬਾ ਸਕੱਤਰ, ਜਗਜੀਵਨ ਸਿੰਘ ਮਾਨਸਾ, ਦਵਿੰਦਰ ਕੁਮਾਰ ਖਜ਼ਾਨਚੀ, ਜਸਵਿੰਦਰ ਸ਼ਾਹਪੁਰ, ਬਲਵੰਤ ਸਿੰਘ ਫ਼ਿਰੋਜ਼ਪੁਰ, ਪਿੰਟੂ ਬਿਸ਼ਨੋਈ, ਰਾਜੇਸ਼ਵਰ ਰਾਏ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ ਮਾਨਸਾ ਆਦਿ ਆਗੂ ਹਾਜ਼ਰ ਹੋਏ। ਇਸ ਧਰਨੇ ਵਿੱਚ ਭਰਾਤਰੀ ਜਥੇਬੰਦੀ ਦੇ ਤੌਰ ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਜਲੰਧਰ ਦੇ ਪ੍ਰਧਾਨ ਗੁਰਮੀਤ ਸਿੰਘ ਕੋਟਲੀ, ਸੂਬਾਈ ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਔਜਲਾ, ਵਿੱਤ ਸਕੱਤਰ ਜਸਵਿੰਦਰ ਸਿੰਘ ਅਤੇ ਕਪੂਰਥਲਾ ਦੇ ਪ੍ਰਧਾਨ ਚਰਨਜੀਤ ਸਿੰਘ ਸ਼ਾਮਿਲ ਹੋਏ। ਅਖੀਰ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ ਲਿਖਤੀ ਮੀਟਿੰਗ ਤੈਅ ਕਰਵਾਈ ਗਈ ਤੇ ਧਰਨਾ ਸਮਾਪਤ ਹੋਇਆ।

Share the News

Lok Bani

you can find latest news national sports news business news international news entertainment news and local news