Featuredਪੰਜਾਬਮੁੱਖ ਖਬਰਾਂ ਵੋਟਾਂ ਦੋਰਾਨ ਮਸ਼ੀਨ ਖਰਾਬ ਲੋਕਾਂ ਦਿਤਾ ਧਰਨਾ June 1, 2024 Lok Bani ਵੋਟਾਂ ਦੋਰਾਨ ਮਸ਼ੀਨ ਖਰਾਬ ਲੋਕਾਂ ਦਿਤਾ ਧਰਨਾ ਲੁਧਿਆਣਾ: ਪੰਜਾਬ ਵਿੱਚ ਅੱਜ ਲੋਕ ਸਭਾ ਚੋਣਾਂ ਦੇ 7ਵੇਂ ਪੜਾਅ ਲਈ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਲੁਧਿਆਣਾ ਵਿੱਚ ਈਵੀਐਮ ਮਸ਼ੀਨਾਂ ਖਰਾਬ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਨੇ ਪੋਲਿੰਗ ਬੂਥ ਦੇ ਬਾਹਰ ਧਰਨਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਬਚਨ ਥਾਪਰ ਨੇ ਦੱਸਿਆ ਕਿ ਸਵੇਰ ਤੋਂ ਹੀ ਵੋਟਾਂ ਪਾਉਣ ਆਏ ਲੋਕਾਂ ਨੂੰ ਈ.ਵੀ.ਐਮ ਮਸ਼ੀਨਾਂ ਵਿੱਚ ਨੁਕਸ ਪੈਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਉਨ੍ਹਾਂ ਧਰਨਾ ਛੱਡ ਦਿੱਤਾ, ਜਿਸ ਤੋਂ ਬਾਅਦ 5 ਮਿੰਟਾਂ ਵਿੱਚ ਹੀ ਨਵੀਆਂ ਮਸ਼ੀਨਾਂ ਆ ਗਈਆਂ ਅਤੇ ਲੋਕਾਂ ਨੇ ਵੋਟਾਂ ਪਾਈਆਂ। ਇਸ ਦੇ ਨਾਲ ਹੀ ਇੱਕ ਵਿਅਕਤੀ ਨੇ ਦੋਸ਼ ਲਾਇਆ ਕਿ ਮਸ਼ੀਨਾਂ ਪ੍ਰਸ਼ਾਸਨ ਦੇ ਹੱਥਾਂ ਵਿੱਚ ਹਨ, ਨਹੀਂ ਤਾਂ 5 ਮਿੰਟ ਦੇ ਧਰਨੇ ਤੋਂ ਬਾਅਦ ਮਸ਼ੀਨਾਂ ਕਿੱਥੋਂ ਆਉਣਗੀਆਂ। ਪ੍ਰਸ਼ਾਸਨ ਨੇ ਸਵੇਰ ਤੋਂ ਹੀ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਹੈ। ਦੱਸ ਦੇਈਏ ਕਿ ਸੱਤਵੇਂ ਪੜਾਅ ਲਈ ਪੰਜਾਬ ਵਿੱਚ ਸਭ ਤੋਂ ਵੱਧ ਵੋਟਿੰਗ ਹੋ ਰਹੀ ਹੈ। Share the News