Friday, November 15, 2024
Featuredਭਾਰਤਮੁੱਖ ਖਬਰਾਂ

ਰੋਟੀ ਨਾ ਦੇਣ ਤੇ ਪਤੀ ਨੇ ਪਤਨੀ ਦੇ ਕੀਤੇ ਟੁਕੜੇ- ਟੁਕੜੇ

ਰੋਟੀ ਨਾ ਦੇਣ ਤੇ ਪਤੀ ਨੇ ਪਤਨੀ ਦੇ ਕੀਤੇ ਟੁਕੜੇ- ਟੁਕੜੇ

ਕਰਨਾਟਕ, ਲੋਕ ਬਾਣੀ ਨਿਊਜ਼: ਕਰਨਾਟਕ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਡਾ ਦਿਲ ਦਹਿਲ ਜਾਵੇਗਾ। ਕਰਨਾਟਕ ਦੇ ਤੁਮਕੁਰੂ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਦੇ ਟੁਕੜੇ ਕਰ ਦਿੱਤੇ।

ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਆਪਣੀ ਪਤਨੀ ਦਾ ਸਿਰ ਕਲਮ ਕਰਨ ਅਤੇ ਉਸ ਦੀ ਖੱਲ ਉਤਾਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਹੈ। 35 ਸਾਲਾ ਪੁਸ਼ਪਾ ਦੀ ਲਾਸ਼ ਜ਼ਿਲ੍ਹੇ ਦੇ ਹੁਲੀਯੂਰੁਦੁਰਗਾ ਪਿੰਡ ਵਿੱਚ ਉਸ ਦੇ ਘਰ ਦੀ ਰਸੋਈ ਵਿੱਚੋਂ ਮਿਲੀ, ਜਿੱਥੇ ਉਹ ਆਪਣੇ ਪਤੀ ਸ਼ਿਵਰਾਮ ਨਾਲ ਰਹਿੰਦੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਤੀ-ਪਤਨੀ ਦੇ ਵਿਆਹ ਨੂੰ 10 ਸਾਲ ਤੋਂ ਵੱਧ ਹੋ ਗਏ ਸਨ ਅਤੇ ਉਹ ਆਪਣੇ ਅੱਠ ਸਾਲ ਦੇ ਬੇਟੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਪੁਲਸ ਮੁਤਾਬਕ ਆਰਾ ਮਿੱਲ ‘ਚ ਕੰਮ ਕਰਨ ਵਾਲਾ ਸ਼ਿਵਰਾਮ ਸੋਮਵਾਰ ਰਾਤ ਕੰਮ ਤੋਂ ਘਰ ਪਰਤਣ ‘ਤੇ ਦੋਹਾਂ ਵਿਚਾਲੇ ਲੜਾਈ ਹੋ ਗਈ। ਪੁਲਸ ਨੇ ਦੱਸਿਆ ਕਿ ਸ਼ਿਵਰਾਮ ਦੀ ਨੌਕਰੀ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਝਗੜਾ ਵਧਣ ‘ਤੇ ਪੁਸ਼ਪਾ ਨੇ ਉਸ ਨੂੰ ਰਾਤ ਦਾ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਨਾਰਾਜ਼ ਹੋ ਕੇ ਸ਼ਿਵਰਾਮ ਨੇ ਕੁਹਾੜੀ ਨਾਲ ਉਸ ਦਾ ਸਿਰ ਵੱਢ ਦਿੱਤਾ। ਇੰਨਾ ਹੀ ਨਹੀਂ, ਕਤਲ ਤੋਂ ਬਾਅਦ ਉਹ ਸਾਰੀ ਰਾਤ ਉਸ ਦੇ ਸਰੀਰ ਤੋਂ ਚਮੜੀ ਕੱਢਦਾ ਰਿਹਾ ਅਤੇ ਲਾਸ਼ ਦੇ ਟੁਕੜੇ-ਟੁਕੜੇ ਕਰ ਦਿੱਤੇ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਵੇਰੇ ਸ਼ਿਵਰਾਮ ਨੇ ਖੁਦ ਮਕਾਨ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਜਦੋਂ ਲੋਕ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਪਤਨੀ ਦੀ ਲਾਸ਼ ਟੁਕੜਿਆਂ ‘ਚ ਅਤੇ ਬੇਟਾ ਸੁੱਤਾ ਪਿਆ ਦੇਖਿਆ। ਐਸਪੀ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Share the News

Lok Bani

you can find latest news national sports news business news international news entertainment news and local news