Featuredਪੰਜਾਬਮੁੱਖ ਖਬਰਾਂ ਜਲੰਧਰ ‘ਚ ਲਾਗੂ ਧਾਰਾ 144 ਅਤੇ ਨੋ ਫਲਾਈ ਜ਼ੋਨ, ਪੜ੍ਹੋ ਪੂਰੀ ਖਬਰ May 23, 2024 Lok Bani ਜਲੰਧਰ ‘ਚ ਲਾਗੂ ਧਾਰਾ 144 ਅਤੇ ਨੋ ਫਲਾਈ ਜ਼ੋਨ, ਪੜ੍ਹੋ ਪੂਰੀ ਖਬਰ ਜਲੰਧਰ, ਲੋਕ ਬਾਣੀ ਨਿਊਜ਼: ਜਿਵੇਂ-ਜਿਵੇਂ ਵੋਟਾਂ ਦੀ ਤਰੀਕ ਨੇੜੇ ਆ ਰਹੀ ਹੈ, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਪਟਿਆਲਾ ਵਿੱਚ ਵੀ ਰੈਲੀ ਕਰਨਗੇ, ਜਿੱਥੇ ਮੋਦੀ ਨਾਲ ਪੰਜਾਬ ਦੇ ਇਤਿਹਾਸ ਨੂੰ ਦੇਖਦੇ ਹੋਏ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮੁਹਾਲੀ ਹਵਾਈ ਅੱਡੇ ਦੇ ਆਲੇ-ਦੁਆਲੇ 5 ਕਿਲੋਮੀਟਰ ਦੇ ਘੇਰੇ ਨੂੰ ਨੋ-ਫਲਾਈ ਜ਼ੋਨ ਐਲਾਨਿਆ ਗਿਆ ਹੈ। ਇਸ ਦੌਰਾਨ ਜਲੰਧਰ ਪ੍ਰਸ਼ਾਸਨ ਨੇ ਵੀ ਪੂਰੇ ਜ਼ਿਲ੍ਹੇ ਨੂੰ ਨੋ ਫਲਾਈ ਜ਼ੋਨ ਐਲਾਨ ਦਿੱਤਾ ਹੈ। ਹੁਕਮ ਜਾਰੀ ਕਰਦਿਆਂ ਏਡੀਸੀ ਜਲੰਧਰ ਅਮਿਤ ਮਹਾਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ, ਜਿਸ ਤਹਿਤ ਕਿਸੇ ਵੀ ਤਰ੍ਹਾਂ ਦੀ ਉਡਾਣ ਭਰਨ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਵਿੱਚ ਸਿਵਲ ਰਿਮੋਟ, ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ ਹੈਲੀਕਾਪਟਰ (ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਨੂੰ ਛੱਡ ਕੇ), ਵੀਵੀਆਈਪੀ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾਈ ਗਈ ਹੈ। ਹੁਕਮਾਂ ਅਨੁਸਾਰ ਕੱਲ੍ਹ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਪਾਬੰਦੀ ਰਹੇਗੀ। ਪੀਐਮ ਮੋਦੀ ਦੀ ਜਲੰਧਰ ਫੇਰੀ ਨੂੰ ਲੈ ਕੇ ਜਲੰਧਰ, ਲੁਧਿਆਣਾ, ਫਗਵਾੜਾ ਪੁਲਿਸ ਨੇ ਕਈ ਰੂਟ ਮੋੜ ਦਿੱਤੇ ਹਨ। ਜਲੰਧਰ ‘ਚ ਜ਼ਿਲਾ ਪ੍ਰਸ਼ਾਸਨ ਨੇ ਸੁਰੱਖਿਆ ‘ਤੇ ਨਜ਼ਰ ਰੱਖਣ ਲਈ ਕਰੀਬ 4,000 ਪੁਲਸ ਕਰਮਚਾਰੀ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਹੈ। ਅੰਮ੍ਰਿਤਸਰ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਹਿਮਾਚਲ ਪ੍ਰਦੇਸ਼/ਪਠਾਨਕੋਟ ਸਮੇਤ ਕਈ ਰੂਟਾਂ ‘ਤੇ ਚੱਲਣ ਵਾਲੇ ਭਾਰੀ ਅਤੇ ਵਪਾਰਕ ਵਾਹਨਾਂ ਨੂੰ ਵੀ ਮੋੜ ਦਿੱਤਾ ਗਿਆ ਹੈ। Share the News