ਕਿਸਾਨ ਅੰਦੋਲਨ ਦੋਰਾਨ ਪੱਤਰਕਾਰਾ ਦੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ- ਚੇਅਰਮੈਨ ਮਹਿਰਾ

ਕਿਸਾਨ ਅੰਦੋਲਨ ਦੋਰਾਨ ਪੱਤਰਕਾਰਾ ਦੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ- ਚੇਅਰਮੈਨ ਮਹਿਰਾ
ਜਲੰਧਰ, ਦੇਵ ਮਹਿਤਾ — ਪਤਰਕਾਰਾਂ ਦੇ ਭਲੇ ਲਈ ਬਣਾਏ ਗਏ ਮੀਡੀਆ ਕਲੱਬ ਪੰਜਾਬ ਦੇ ਚੇਅਰਮੈਨ ਅਮਨਦੀਪ ਮਹਿਰਾ ਨੇ ਅੱਜ ਕਲੱਬ ਦੀ ਮੀਟਿੰਗ ਦੋਰਾਨ ਕੇਂਦਰ ਤੇ ਪੰਜਾਬ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਪਤਰਕਾਰਾਂ ਦੀ ਪੂਰੀ ਤਰ੍ਹਾਂ ਨਾਲ ਜਾਨ , ਮਾਲ ਦੀ ਹਿਫ਼ਾਜ਼ਤ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਤੇ ਵੱਖ ਵੱਖ ਮੀਡੀਆ ਦੇ ਅਖ਼ਬਾਰ, ਟੀਵੀ ਚੈਨਲ,ਸੋ਼ਸ਼ਲ ਮੀਡੀਆ,ਪਤਰਕਾਰ ਤੇ ਮਹਿਲਾ ਪਤਰਕਾਰ ਪੂਰੇ ਅੰਦੋਲਨ ਦੀ ਕਵਰੇਜ ਰੋਜ਼ਾਨਾ ਆਪਣੇ ਅਦਾਰੇ ਨੂੰ ਭੇਜ ਰਹੇ ਹਨ ਤਾਂ ਜ਼ੋ ਪੂਰੇ ਅੰਦੋਲਨ ਦਾ ਸੱਚ ਪੂਰੇ ਦੇਸ਼ ਵਿਦੇਸ਼ ਦੇ ਲੋਕਾਂ ਤੱਕ ਪਹੁੰਚ ਸਕੇ ਤੇ ਸੱਚ ਵਿਖਾਇਆ ਜਾਵੇ ਤੇ ਸਰਕਾਰ ਵਲੋਂ ਕਿਸਾਨਾਂ ਨੂੰ ਰੋਕਣ ਲਈ, ਅਥਰੂ ਗੈਸ ਲਾਠੀਚਾਰਜ ਤੇ ਗੋਲੀਆਂ ਨਾਲ ਜ਼ਖ਼ਮੀ ਕੀਤਾ ਜਾ ਰਿਹਾ ਹੈ ਜਿਸ ਦੋਰਾਨ ਪਿਛਲੇ ਦਿਨੀਂ ਪੰਜਾਬੀ ਨੋਜਵਾਨ ਦੀ ਮੋਤ ਹੋ ਗਈ ਤੇ ਸਰਕਾਰ ਵਲੋਂ ਉਸਦੀ ਮੌਤ ਤੇ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਪਰ ਜਿਸ ਨਾਲ ਉਨ੍ਹਾਂ ਦੇ ਘਰ ਦਾ ਜਵਾਨ ਨੋਜਵਾਨ ਵਾਪਸ ਨਹੀਂ ਪਰਤੇਗਾ ਇਸੇ ਤਰ੍ਹਾਂ ਮੀਡੀਆ ਸਾਡੇ ਵੀਰ ਤੇ ਭੈਣਾਂ ਆਪਣੇ ਆਪਣੇ ਘਰੋਂ ਸੱਚ ਦਿਖਾਉਣ ਲਈ ਡਿਊਟੀ ਕਰ ਰਹੇ ਹਨ ਜਿਨ੍ਹਾਂ ਦੀ ਜਾਨ ਦੀ ਹਿਫਾਜ਼ਤ ਸਰਕਾਰ ਦੀ ਹੋਵੇਗੀ ਤੇ ਕਿਹਾ ਸਾਡੇ ਭਾਈਚਾਰੇ ਦੇ ਲੋਕ ਨਿੱਡਰ ਤੇ ਨਿਰਪੱਖ ਹੋ ਕੇ ਆਪਣੀ ਡਿਊਟੀ ਕਰਨ ਜੇਕਰ ਉਨ੍ਹਾਂ ਨਾਲ ਕੋਈ ਧੱਕਾ ਹੋ ਰਿਹਾ ਹੋਵੇ ਜਾਂ ਪ੍ਰਸ਼ਾਸਨ ਡਰਾਵੇ ਦੇਵੇ ਜਾਂ ਮਾਮਲੇ ਵਿਚ ਫਸਾਵੇ ਅਸੀਂ ਉਨ੍ਹਾਂ ਨੂੰ ਅੱਧੀ ਰਾਤ ਨੂੰ ਵੀ ਆਪਣੀ ਟੀਮ ਨਾਲ ਇਨਸਾਫ਼ ਦਿਵਾਉਣ ਲਈ ਉਥੇ ਪਹੁੰਚਾਂਗੇ ਇਸ ਸਬੰਧ ਵਿੱਚ ਇੱਕ ਪਤਰਕਾਰਾਂ ਦੀ ਟੀਮ ਦਾ ਗਠਨ ਕੀਤਾ ਜਾਵੇਗਾ ਜੋ ਪੂਰੇ ਮਾਮਲੇ ਤੇ ਨਜ਼ਰ ਰੱਖੇਗੀ ਤਾਂ ਜ਼ੋ ਸਾਡੇ ਕਿਸੇ ਵੀ ਮੀਡੀਆ ਭਾਈਚਾਰੇ ਨਾਲ ਡਿਊਟੀ ਦੌਰਾਨ ਧੱਕਾ ਨਾ ਹੋ ਸਕੇ ਇਸ ਮੌਕੇ, ਮੀਡੀਆ ਕਲੱਬ ਪੰਜਾਬ ਦੇ ਪ੍ਰਧਾਨ ਸੁਨੀਲ ਦੱਤ, ਮੁੱਖ ਸਲਾਹਕਾਰ ਵਿਨੈ ਪਾਲ ਸਿੰਘ ਉਪ ਪ੍ਰਧਾਨ ਨਰਿੰਦਰ ਗੁਪਤਾ,ਮੀਤ ਪ੍ਰਧਾਨ ਅਨੀਲ ਕੁਮਾਰ ਵਰਮਾ,ਪੀਆਰੳ ਦਲਬੀਰ ਸਿੰਘ, ਜਨਰਲ ਸੈਕਟਰੀ ਡੀਸੀ ਕੋਲ, ਕੈਸ਼ੀਅਰ ਗੋਪਾਲ ਮਹਿੰਦਰੂ, ਆਦਿ ਹਾਜ਼ਰ ਸਨ

Share the News

Lok Bani

you can find latest news national sports news business news international news entertainment news and local news