ਖੇਤਾਂ ਵਿੱਚੋ ਮਿਲੀ 2 ਕਿਲੋ ਤੋਂ ਵੱਧ ਹੈਰੋਇਨ ਤੇ 280 ਗ੍ਰਾਮ ਅਫੀਮ ਬਰਾਮਦ…….
ਖੇਤਾਂ ਵਿੱਚੋ ਮਿਲੀ 2 ਕਿਲੋ ਤੋਂ ਵੱਧ ਹੈਰੋਇਨ ਤੇ 280 ਗ੍ਰਾਮ ਅਫੀਮ ਬਰਾਮਦ…….
ਤਰਨਤਾਰਨ ( ਸ਼ਰਮਾ ) ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਖੇਤਰ ਵਿਚ ਕਣਕ ਦੇ ਖੇਤਾਂ ਵਿਚ ਨੱਪੀ 2 ਕਿਲੋ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਹ ਨਸ਼ੀਲੇ ਪਦਾਰਥ ਬੋਤਲ ਵਿਚ ਲੁਕਾ ਕੇ ਰੱਖੇ ਹੋਏ ਸਨ। ਇਸ ਸੰਬੰਧੀ ਪੁਲਿਸ ਨੇ ਥਾਣਾ ਸਦਰ ਪੱਟੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਐੱਨ.ਡੀ.ਪੀ.ਐੱਸ.ਐੱਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਧਰੁਵ ਦਹੀਆ ਨੇ ਦੱਸਿਆ ਕਿ ਐੱਸ.ਪੀ.(ਡੀ.) ਜਗਜੀਤ ਸਿੰਘ ਵਾਲੀਆ, ਡੀ.ਐੱਸ.ਪੀ.(ਡੀ.) ਕੰਵਲਜੀਤ ਸਿੰਘ ਵਲੋਂ ਨਸ਼ੇ ਦੇ ਸੰਬੰਧ ਵਿਚ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਵਿਚ ਭੇਜੀਆ ਗਈਆ ਸਨ। ਇਸ ਸੰਬੰਧ ਵਿਚ ਨਾਰਕੋਟਿਕਸ ਸੈਲ ਤਰਨ ਤਾਰਨ ਦੇ ਇੰਚਾਰਜ ਏ.ਐੱਸ.ਆਈ. ਗੁਰਦਿਆਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਭਾਰਤ-ਪਾਕਿਸਤਾਨ ਸਰਹੱਦ ਦੀ ਜੀਰੋ ਲਾਈਨ ਤੋਂ ਭਾਰਤ ਵਾਲੇ ਪਾਸੇ ਭਾਰਤੀ ਸਮੱਗਲਰਾਂ ਵਲੋਂ ਪਾਕਿਸਤਾਨੀ ਸਮੱਗਲਰਾਂ ਨਾਲ ਤਾਲਮੇਲ ਕਰਕੇ ਬੀ.ਐੱਸ.ਐੱਫ. ਦੀ ਚੌਂਕੀ ਝੁੱਗੀਆ ਨੂਰ ਮੁਹੰਮਦ ਵਿਖੇ ਕਣਕ ਦੇ ਵੱਡ ਵਿਚ ਭਾਰਤੀ ਖੇਤਰਾਂ ਵਾਲੇ ਪਾਸੇ 5-7 ਕਰਮਾ ਤੇ ਹੈਰੋਇਨ ਨੱਪੀ ਹੋਈ ਹੈ, ਜਿਸ ਦੀ ਸੂਚਨਾ ਉਨ੍ਹਾਂ ਨੂੰ ਮਿਲਣ ਤੇ ਡੀ.ਐੱਸ.ਪੀ. ਕੰਵਲਜੀਤ ਸਿੰਘ ਪੱਟੀ, ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਪ੍ਰਭਜੀਤ ਸਿੰਘ ਅਤੇ ਨਾਰਕੋਟਿਕਸ ਸੈਲ ਦੇ ਇੰਚਾਰਜ ਗੁਰਦਿਆਲ ਸਿੰਘ ਦੇ ਅਧਾਰਿਤ ਸਪੈਸ਼ਲ ਟੀਮਾਂ ਬਣਾ ਕੇ ਮੌਕੇ ਤੇ ਜਾ ਕੇ ਬੀ.ਐੱਸ.ਐੱਫ. ਦੀ ਪੋਸਟ ਝੁੱਗੀਆ ਨੂਰ ਮੁਹੰਮਦ ਵਿਖੇ ਬੀ.ਐੱਸ.ਐੱਫ ਦੇ ਚੌਂਕੀ ਇੰਚਾਰਜ ਇੰਸਪੈਕਟਰ ਉਧੈਭਾਨ ਯਾਦਵ ਨੂੰ ਨਾਲ ਲੈ ਕੇ ਸਖਤ ਆਪ੍ਰੇਸ਼ਨ ਸ਼ੁਰੂ ਕੀਤਾ ਜਿਸ ਤੇ ਬੀ.ਐੱਸ.ਐੱਫ., ਦੀ ਪੋਸਟ ਝੁੱਗੀਆ ਨੂਰ ਮੁਹੰਮਦ ਦੇ ਪਿੱਲਰ ਨੰਬਰ 173/0 ਤੋਂ ਭਾਰਤੀ ਜੀਰੋਂ ਲਾਈਨ ਤੇ ਕਣਕ ਦੇ ਖੇਤਾਂ ਦੇ ਵੱਡ ਵਿਚ 1 ਫੁੱਟ ਥੱਲੇ ਬੋਤਲ ਹੈਰੋਇਨ ਅਤੇ ਲਿਫਾਫੇ ਵਿਚ ਅਫੀਮ ਨੱਪੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦ ਬਰਾਮਦ ਹੈਰੋਇਨ ਦਾ ਵਜਨ ਕੀਤਾ ਗਿਆ ਤਾਂ ਉਸਦੀ ਮਾਤਰਾ 2 ਕਿਲੋ 20 ਗ੍ਰਾਮ ਨਿਕਲੀ ਜਦਕਿ ਅਫੀਮ ਦਾ ਵਜਨ 280 ਗ੍ਰਾਮ ਸੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਭਾਵੇਂ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ