Breaking NewsFeaturedਪੰਜਾਬਭਾਰਤਮੁੱਖ ਖਬਰਾਂ ਅਣਏਡਿਡ ਸਟਾਫ ਫਰੰਟ ਪੰਜਾਬ (ਏਡਿਡ ਸਕੂਲ) ਕਰੇਗਾ ਮੁੱਖ ਮੰਤਰੀ ਦੀ ਮੋੜ ਰੈਲੀ ਦਾ ਵਿਰੋਧ December 15, 2023 Lok Bani ਅਣਏਡਿਡ ਸਟਾਫ ਫਰੰਟ ਪੰਜਾਬ (ਏਡਿਡ ਸਕੂਲ) ਕਰੇਗਾ ਮੁੱਖ ਮੰਤਰੀ ਦੀ ਮੋੜ ਰੈਲੀ ਦਾ ਵਿਰੋਧ ਗੁਰਦਾਸਪੁਰ – ਨਵਨੀਤ ਕੁਮਾਰ – ਅਣਏਡਿਡ ਸਟਾਫ ਫ਼ਰੰਟ ਪੰਜਾਬ (ਏਡਿਡ ਸਕੂਲ ) ਵੱਲੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਾਲੋ ਮੋੜ ਮੰਡੀ ਵਿਖੇ ਕੀਤੀ ਜਾ ਰਹੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ । ਅਣਏਡਿਡ ਸਟਾਫ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਜਹਾਗੀਰ ਵੱਲੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਣਏਡਿਡ ਸਟਾਫ ਫਰੰਟ ਪੰਜਾਬ ਵਲੋ ਪਹਿਲਾਂ ਵੀ ਦੋ ਮੀਟਿੰਗਾਂ ਸਿਖਿਆ ਮੰਤਰੀ ਪੰਜਾਬ ਨਾਲ਼ ਹੋ ਚੁਕੀਆਂ ਹਨ ਮਗਰ ਸਿੱਖਿਆ ਮੰਤਰੀ ਵਲੋ ਟਾਲ ਮਟੋਲ ਦੀ ਨੀਤੀ ਅਪਣਾਉਂਦੇ ਹੋਏ ਉਨਾ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਉਸ ਤੋ ਬਾਅਦ ਫਰੰਟ ਨੂੰ ਮੁੱਖ ਮੰਤਰੀ ਦੀ ਸਬ-ਕਮੇਟੀ ਵਲੋ ਮੰਗਾਂ ਦੇ ਸੰਬੰਧ ਵਿਚ 8 ਦਸੰਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਲਈ ਸਮਾਂ ਦਿੱਤਾ ਸੀ । ਮਗਰ ਬਾਅਦ ਵਿਚ ਉਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ । ਸੂਬਾ ਪ੍ਰਧਾਨ ਨੇ ਦੱਸਿਆ ਫਰੰਟ ਵੱਲੋ 17 ਦਸੰਬਰ ਦਿਨ ਐਤਵਾਰ ਨੂੰ ਇਹ ਰੈਲੀ ਸੰਗਰੂਰ ਵਿਖੇ ਰੱਖੀ ਗਈ ਸੀ ਮਗਰ ਉਸ ਦਿਨ ਮੁੱਖ ਮੰਤਰੀ ਪੰਜਾਬ ਤੇ ਮੁੱਖ ਮੰਤਰੀ ਦਿੱਲੀ ਵਲੋ ਸਾਂਝੀ ਰੈਲੀ ਮੋੜਮੰਡੀ ਵਿਖੇ ਹੋਣ ਕਰਕੇ ਇਹ ਰੈਲੀ ਸੰਗਰੂਰ ਤੋ ਮੁਲਤਵੀ ਕਰਕੇ ਮੋੜ ਮੰਡੀ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ । ਉਨਾ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਵਲੋ ਜੇਕਰ ਫਰੰਟ ਨਾਲ਼ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਇਸ ਵਿਰੋਧ ਪ੍ਰਦਸ਼ਨ ਨੂੰ ਮੁਲਤਵੀ ਕਰਨ ਤੇ ਵਿਚਾਰ ਕੀਤਾ ਜਾ ਸਕਦਾ ਹੈ ਨਹੀਂ ਤਾਂ ਸਾਰੇ ਜ਼ਿਲੇ ਇਸ ਰੈਲੀ ਵਿਚ ਵਧ ਚੜ ਕੇ ਹਿੱਸਾ ਲੈਣਗੇ ਤੇ ਮੁੱਖ ਮੰਤਰੀ ਦੀ ਰੈਲੀ ਦਾ ਵਿਰੋਧ ਕਰਨਗੇ ।ਇਸ ਸਭ ਲਈ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ । Share the News