ਪੰਜਾਬ ਚ ਮੌਸਮ ਵਿਭਾਗ ਵਲੋਂ 6 ਅਗਸਤ ਤੱਕ ਅਲਰਟ
ਪੰਜਾਬ ਚ ਮੌਸਮ ਵਿਭਾਗ ਵਲੋਂ 6 ਅਗਸਤ ਤੱਕ ਅਲਰਟ
ਜਲੰਧਰ ,ਰਾਕੇਸ਼ ਵਰਮਾ — ਪੰਜਾਬ ਚ ਭਾਰੀ ਮੀਹ ਪੈਣ ਨਾਲ ਪਹਿਲਾ ਹੀ ਕਈ ਜਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹਨ ਹੁਣ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਮੌਸਮ ਸਰਗਰਮ ਹੋ ਗਿਆ ਹੈ ਅਤੇ ਵੱਖੋ ਵੱਖ ਇਲਾਕਿਆਂ ਵਿਚ ਮੀਂਹ ਪੈਣ ਦੀਆਂ ਵੀ ਖ਼ਬਰਾਂ ਮਿਲ ਰਹੀਆਂ ਹਨ।ਇੱਕ ਪਾਸੇ ਜਿੱਥੇ ਬਰਸਾਤ ਕਾਰਨ ਗਰਮੀ ਘਟੀ ਹੈ, ਉੱਥੇ ਹੀ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਬਾਰਿਸ਼ ਨੂੰ ਲੈ ਕੇ ਫਿਰ ਅਲਰਟ ਜਾਰੀ ਕੀਤਾ ਹੈ।ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਬਾਰਿਸ਼ ਦਾ ਇਹ ਸਿਲਸਿਲਾ 6 ਅਗਸਤ ਤੱਕ ਜਾਰੀ ਰਹੇਗਾ ਅਤੇ ਕਈ ਇਲਾਕਿਆਂ ‘ਚ ਗਰਜ ਅਤੇ ਬਿਜਲੀ ਡਿੱਗਣ ਦੇ ਨਾਲ-ਨਾਲ ਤੂਫਾਨ ਵੀ ਹੋ ਸਕਦਾ ਹੈ, ਅਜਿਹੇ ‘ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਤੇ ਲੋਕਾਂ ਨੂੰ ਆਪਣੇ ਘਰਾਂ ਚ ਹੀ ਰਹਿਣ ਨੂੰ ਕਿਹਾ ਗਿਆ ਹੈ