ਗੈਂਗਸਟਰ ਮਾਮਲੇ ਚ NIA ਟੀਮ ਦੀ ਛਾਪੇਮਾਰੀ ਸ਼ੁਰੂ
ਗੈਂਗਸਟਰ ਮਾਮਲੇ ਚ NIA ਟੀਮ ਦੀ ਛਾਪੇਮਾਰੀ ਸ਼ੁਰੂ
ਚੰਡੀਗੜ ,ਵਿਨੋਦ ਸ਼ਰਮਾ – ਪੰਜਾਬ ਚ ਗੈਂਗਸਟਰ ਦਾ ਖੌਫ਼ ਇੰਨਾ ਵੱਧ ਗਿਆ ਹੈ ਕਿ ਕੋਈ ਵੀ ਵੱਡਾ ਬਿਜਨੈੱਸ ਮੇਨ ਜਾ ਕਲਾਕਾਰ ਇੰਨਾ ਤੋਂ ਖੌਫ਼ ਖਾ ਰਿਹਾ ਹੈ ਤੇ ਇਹ ਗੈਂਗਸਟਰ ਜੇਲਾਂ ਚ ਬੈਠ ਕੇ ਆਪਣਾ ਨੈੱਟਵਰਕ ਚਲਾ ਰਹੇ ਹਨ ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੋਸਤਾਂ ਦੇ ਟਿਕਾਣਿਆਂ ‘ਤੇ NIA ਦੀ ਟੀਮ ਨੇ ਛਾਪੇਮਾਰੀ ਕੀਤੀ। ਕੁਝ ਦਿਨ ਪਹਿਲਾਂ ਲਾਰੈਂਸ ਨੂੰ ਪੰਜਾਬ ਦੀ ਜੇਲ੍ਹ ਤੋਂ ਦਿੱਲੀ ਸਥਿਤ ਐਨਆਈਏ ਹੈੱਡਕੁਆਰਟਰ ਲਿਆਂਦਾ ਗਿਆ ਸੀ।
ਫਿਲਹਾਲ ਲਾਰੇਂਸ 10 ਦਿਨਾਂ ਲਈ NIA ਦੀ ਹਿਰਾਸਤ ‘ਚ ਹੈ। NIA ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਤਵਾਦੀ ਸਮੂਹਾਂ ਅਤੇ ਹੋਰ ਅਪਰਾਧਿਕ ਗਰੋਹਾਂ ਦੁਆਰਾ ਰਚੀ ਗਈ ਅੱਤਵਾਦੀ ਸਾਜ਼ਿਸ਼ਾਂ ਦੀ ਜਾਂਚ ਕਰ ਰਹੀ ਹੈ।ਲਾਰੈਂਸ ਬਿਸਵਾਨੋਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਪੰਜਾਬ ਪੁਲਿਸ ਦੇ ਵਲੋਂ ਕੁੱਝ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ