ਪੰਜਾਬ ਦੀ ਇਸ ਜੇਲ੍ਹ ਵਿੱਚੋ ਮਿਲੇ 6 ਮੋਬਾਈਲ
ਪੰਜਾਬ ਦੀ ਇਸ ਜੇਲ੍ਹ ਵਿੱਚੋ ਮਿਲੇ 6 ਮੋਬਾਈਲ
(ਫਰੀਦਕੋਟ) ਲੋਕਬਾਣੀ ਫਰੀਦਕੋਟ ਦੀ ਸੈਂਟਰਲ ਮਾਡਰਨ ਜੇਲ੍ਹ ‘ਚੋਂ ਆਪਣੇ ਵਕੀਲ ਨੂੰ ਧਮਕੀਆਂ ਦੇਣ ਵਾਲੇ ਹਵਾਲਾਤੀ ਸਮੇਤ ਚਾਰ ਹਵਾਲਾਤੀਆਂ ਕੋਲੋਂ 6 ਮੋਬਾਈਲ ਫੋਨ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਿਕ ਜ਼ਮਾਨਤ ਨਾ ਮਿਲਣ ‘ਤੇ ਵਕੀਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਵਕੀਲ ਨੇ ਅੰਬਾਲਾ ‘ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੌਰਾਨ ਪੁਲਿਸ ਵਲੋਂ ਤਲਾਸ਼ੀ ਲੈਣ ‘ਤੇ ਹਵਾਲਾਤੀਆਂ ਕੋਲੋਂ ਦੋ ਕੀਪੈਡ ਫ਼ੋਨ ਅਤੇ ਚਾਰ ਸਿਮ ਬਰਾਮਦ ਹੋਏ ਹਨ ਤੇ ਚਾਰ ਟਚ ਸਕਰੀਨ ਫ਼ੋਨ ਲਾਵਾਰਿਸ ਹਾਲਤ ‘ਚ ਬਰਾਮਦ ਹੋਏ।