Friday, November 15, 2024
Breaking NewsFeaturedਗੁਰਦਾਸਪੁਰਮੁੱਖ ਖਬਰਾਂ

ਵਣਰੇਂਜ ਅਫ਼ਸਰ ਅਲੀਵਾਲ, ਅਤੇ ਸਾਬਕਾ ਡੀ ਐਫ ਓ ਗੁਰਦਾਸਪੁਰ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਲਈ ਸੰਘਰਸ਼ ਕਰਨ ਦਾ ਐਲਾਨ

ਵਣਰੇਂਜ ਅਫ਼ਸਰ ਅਲੀਵਾਲ, ਅਤੇ ਸਾਬਕਾ ਡੀ ਐਫ ਓ ਗੁਰਦਾਸਪੁਰ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਵਾਉਣ ਲਈ ਸੰਘਰਸ਼ ਕਰਨ ਦਾ ਐਲਾਨ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਬੂਟੇ ਲਾਉਣ ਲਈ ਆਏ ਫੰਡਾਂ ਨੂੰ ਨਿਜੀ ਹਿੱਤਾਂ ਲਈ ਖ਼ੁਰਦ ਬੁਰਦ ਕਰਨ ਦਾ ਦੋਸ਼

ਗੁਰਦਾਸਪੁਰ-ਨਵਨੀਤ ਕੁਮਾਰ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨਜ ( ਇਫਟੂ ) ਗੁਰਦਾਸਪੁਰ ਵਲੋਂ ਜੋਗਿੰਦਰ ਪਾਲ ਪਨਿਆੜ ਦੀ ਅਗਵਾਈ ਹੇਠ ਮੀਟਿੰਗ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਆਏ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੂਟੇ ਲਾਉਣ ਲਈ ਜਾਰੀ ਕੀਤੇ ਕਰੋੜਾਂ ਰੁਪਏ ਦੇ ਫੰਡਾਂ ਨੂੰ ਖ਼ੁਰਦ ਬੁਰਦ ਕਰਨ ਦਾ ਸੱਕ ਪ੍ਰਗਟ ਕੀਤਾ ਹੈ। ਅਤੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਤੱਕ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਤੋਂ ਇਸ ਸਾਰੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਦੀ ਬਜਾਏ ਵਿਜੀਲੈਂਸ ਬਿਊਰੋ ਵੱਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਅਲੀਵਾਲ ਵਣ ਰੇਂਜ ਅਫ਼ਸਰ ਵੱਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮਈ 2021ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਨੂੰ ਅਲੀਵਾਲ ਦੇ ਵਣ ਰੇਂਜ ਅਫ਼ਸਰ ਵੱਲੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਉਸ ਸਮੇਂ ਦੇ ਵਣ ਮੰਡਲ ਅਫ਼ਸਰ ਜਰਨੈਲ ਸਿੰਘ ਬਾਠ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਦੇ ਬਾਵਜੂਦ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਨੂੰ ਸ਼ਹਿ ਦੇਣ ਲਈ ਕੋਈ ਕਾਰਵਾਈ ਨਹੀਂ ਕੀਤੀ। ਮਜ਼ਦੂਰ ਆਗੂ ਨੇ ਦੱਸਿਆ ਕਿ 2019 ਤੋਂ ਬਾਅਦ ਇਸ ਵਣ ਰੇਂਜ ਦੇ ਬਲਾਕ ਕਲਾਨੌਰ, ਡੇਰਾ ਬਾਬਾ ਨਾਨਕ ਤਹਿਸੀਲ, ਅਲੀ ਵਾਲ ਬਲਾਕ ਵਿੱਚ ਸੜਕਾਂ ਤੇ ਖੁੰਬਾਂ ਵਾਂਗੂ ਮੈਰੇਜ ਪੈਲਿਸ, ਵਪਾਰਕ ਅਦਾਰੇ, ਪਬਲਿਕ ਸਕੂਲ, ਅਤੇ ਪੈਟਰੋਲ ਪੰਪ ਖੁੱਲ੍ਹੇ ਹਨ। ਇਹਨਾਂ ਅਦਾਰਿਆਂ ਅੱਗੇ ਲੱਗੇ ਲੱਖਾਂ ਰੁਪਏ ਦੇ ਦਰਖ਼ਤਾਂ ਦੀ ਮਾਲਕਾਂ ਨਾਲ ਮਿਲ ਕੇ ਕਟਾਈ ਕਰਵਾਕੇ ਵਿਭਾਗੀ ਨਿਯਮਾਂ ਦੀ ਉਲੰਘਣਾ ਅਤੇ ਸਰਕਾਰੀ ਖਜ਼ਾਨੇ ਦਾ ਨੁਕਸਾਨ ਕੀਤਾ ਹੈ। ਬਹੁਤ ਸਾਰੇ ਵਪਾਰਕ ਅਦਾਰਿਆਂ ਨੂੰ ਬਗੈਰ ਇਤਰਾਜ਼ ਹੀਣਤਾ ਸਰਟੀਫਿਕੇਟ ਦਿਤਿਆਂ ਕੰਮ ਕਰਨ ਦੀ ਇਜਾਜ਼ਤ ਦੇ ਕੇ ਬਣਦੀ ਫ਼ੀਸ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੀ ਬਜਾਏ ਨਿਜੀ ਹਿੱਤਾਂ ਲਈ ਵਰਤੋਂ ਵਿਚ ਲਿਆਂਦੀ ਗਈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਉਪਯੋਗ ਹੋਣ ਵਾਲੇ ਮਾਰਗਾਂ ਦੀ ਸੁੰਦਰੀਕਰਨ ਲਈ ਲਾਏ ਬੂਟਿਆਂ ਵਿਚ ਲੱਖਾਂ ਰੁਪਏ ਦਾ ਗ਼ਬਨ ਕਰਕੇ ਥਾਂ ਥਾਂ ਲਿਖੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਪਵਿੱਤਰ ਵਾਕ ਉਤੇ ਭ੍ਰਿਸ਼ਟਾਚਾਰ ਦੀ ਕਾਲਖ਼ ਪੋਤ ਦਿਤੀ ਹੈ। ਹਜ਼ਾਰਾਂ ਮਜ਼ਦੂਰਾਂ ਨੂੰ ਬਣਦਾ ਕੰਮ ਦੇਣ ਦੀ ਬਜਾਏ ਜ਼ਾਹਲੀ ਮਸਟਰੋਲ ਬਿਲ ਬਣਾਕੇ ਧੋਖਾ ਦਿੱਤਾ ਹੈ। ਪਿੰਡਾਂ ਵਿੱਚ 550 ਬੂਟੇ ਲਾਉਣ ਦਾ ਕੋਈ ਰਿਕਾਰਡ ਨਹੀਂ ਰੱਖਿਆ ਗਿਆ। ਸੜਕਾਂ ਉਤੇ ਲਗਾਏ ਹਜ਼ਾਰਾਂ ਬੂਟੇ ਗ਼ਾਇਬ ਹਨ। ਜਥੇਬੰਦੀ ਵੱਲੋਂ ਜੰਗਲਾਤ ਮੰਤਰੀ ਨੂੰ ਨਿਜੀ ਪੱਧਰ ਤੇ ਮਿਲਕੇ ਇਸ ਸਾਰੇ ਘਪਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ। ਪਰ ਉਪਰਲੇ ਪੱਧਰ ਦੇ ਅਧਿਕਾਰੀਆਂ ਵੱਲੋਂ ਨਿਰਪੱਖ ਜਾਂਚ ਕਰਨ ਦੀ ਬਜਾਏ ਉਸ ਅਫ਼ਸਰ ਦੀ ਡਿਊਟੀ ਲਗਾਈ ਗਈ ਹੈ। ਜਿਸ ਦਾ ਸਿੱਧਾ ਸਬੰਧ ਅਲੀ ਵਾਲ ਰੇਂਜ ਵਿਚ ਹੋਏ ਘਪਲਿਆਂ ਦੇ ਮੁਲਾਜ਼ਮਾਂ ਨਾਲ ਹੈ। ਇਸ ਮੌਕੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਗੁਰਮੀਤ ਰਾਜ, ਜਤਿੰਦਰ ਸਿੰਘ ਬਿੱਟੂ, ਸੁਖਦੇਵ ਸਿੰਘ ਬਹਿਰਾਮਪੁਰ, ਜੀਤਰਾਜ, ਸੱਤਪਾਲ, ਵਿਜੇ ਕੁਮਾਰ, ਆਦਿ ਨੇ ਪਿਛਲੀ ਸਰਕਾਰ ਸਮੇਂ ਵਣ ਵਿਭਾਗ ਵਿਚ ਹੋਏ ਘਪਲਿਆਂ ਨੂੰ ਨੰਗਾ ਕਰਨ, ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਧੱਕਣ ਲਈ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ। ਇਨਸਾਫ਼ ਨਾ ਮਿਲਣ ਤੇ ਵਣ ਮੰਤਰੀ ਦੇ ਘਰ ਅੱਗੇ ਪੱਕਾ ਧਰਨਾ ਲਾਇਆ ਜਾਵੇਗਾ।

Share the News

Lok Bani

you can find latest news national sports news business news international news entertainment news and local news