ਡੀ. ਏ .ਵੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਡੀ. ਏ .ਵੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਗੁਰਦਾਸਪੁਰ-ਨਵਨੀਤ ਕੁਮਾਰ ਅੱਜ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਚ ਸਾਵਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਡੀ. ਏ. ਵੀ ਮੈਨੇਜਿੰਗ ਕਮੇਟੀ ਨਿਊ ਦਿੱਲੀ ਦੇ ਸੈਕਟਰੀ ਸ੍ਰੀ ਬਾਲ ਕਿਸ਼ਨ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਆਸ਼ਾ ਮਿੱਤਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਉਨ੍ਹਾਂ ਦੇ ਨਾਲ ਸਕੂਲ ਚ ਆਏ ਬੀ.ਐੱਡ ਟੀਚਿੰਗ ਪ੍ਰੈਕਟਿਸ ਦੇ ਵਿਦਿਆਰਥਣਾ ਨੇ ਵੀ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਮੀਨਾਕਸ਼ੀ ਤ੍ਰੇਹਨ ਨੂੰ ਮਿਸ ਤੀਜ ਦਾ ਖਿਤਾਬ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਡੀ. ਏ. ਵੀ ਆਪਣੇ ਸਕੂਲਾਂ ਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਸਮਾਜ ਨੂੰ ਜੋੜ੍ਹਨ ਦਾ ਸੰਦੇਸ਼ ਦਿੰਦਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਪਵਨ ਸ਼ਰਮਾ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਰੀਨਾ ਗੁਪਤਾ, ਅਰੁਣ ਸ਼ਰਮਾ, ਪ੍ਰਿੰਸੀਪਲ ਸ਼ਿਪਰਾ ਗੁਪਤਾ, ਵਿਜੈ ਲਕਸ਼ਮੀ, ਦੀਪਕ ਸਰਪਾਲ, ਦੀਪਕ ਕੁਮਾਰ, ਨਵਨੀਤ ਕੁਮਾਰ, ਪ੍ਰੇਮ ਪ੍ਰਸ਼ਾਦ, ਰਵਿੰਦਰ ਖੰਨਾ, ਜਤਿੰਦਰ ਪਰਦੇਸੀ, ਰਾਮ ਲਾਲ (ਐਮ.ਸੀ) ਅਰਜਿੰਦਰ ਬੈਂਸ (ਐੱਮ.ਸੀ) ਸਾਹਿਲ ਮਹਾਜਨ, ਗੱਗੀ, ਹੈਪੀ ਗੁਰਦਾਸਪੁਰ,ਰਜਿੰਦਰ ਕੁਮਾਰ ਆਦਿ ਹਾਜ਼ਰ ਸਨ ।