ਅੱਜ 11 ਅਗਸਤ ਨੂੰ ‘ਤਿਰੰਗਾ ਰੈਲੀ ’ ਕੱਢੀ ਜਾਵੇਗੀ-ਡਿਪਟੀ ਕਮਿਸ਼ਨਰ
ਅੱਜ 11 ਅਗਸਤ ਨੂੰ ‘ਤਿਰੰਗਾ ਰੈਲੀ ’ ਕੱਢੀ ਜਾਵੇਗੀ-ਡਿਪਟੀ ਕਮਿਸ਼ਨਰ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿੱਢੀ ਵਿਸ਼ੇਸ ਮੁਹਿੰਮ
ਗੁਰਦਾਸਪੁਰ-ਨਵਨੀਤ ਕੁਮਾਰ ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸ਼ਵ ਤਹਿਤ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਲ੍ਹ 11 ਅਗਸਤ ਨੂੰ ਸ਼ਾਮ 3 ਵਜੇ ਇੰਸਟੀਚਿਊਟ ਆਫ ਹੋਟਲ ਮੈਨਜੇਮੈਂਟ ਤੋਂ ‘ਤਿਰੰਗਾ ਰੈਲੀ’ ਕੱਢੀ ਜਾਵੇਗੀ, ਜਿਸ ਵਿਚ ਸ. ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇੰਸਟੀਚਿਊਟ ਆਫ ਹੋਟਲ ਮੈਨਜੇਮੈਂਟ ਤੋਂ ‘ ਤਿਰੰਗਾ ਰੈਲੀ’ ਸ਼ੁਰੂ ਹੋਵੇਗੀ, ਉਪਰੰਚ ਬਰਿਆਰ ਬਾਈਪਾਸ ਚੋਂਕ, ਰੇਲਵੇ ਫਾਟਕ (ਪੰਡੋਰੀ ਰੋਡ), ਜਹਾਜ਼ ਚੌਂਕ, ਹਨੂੰਮਾਨ ਚੌਂਕ ਅਤੇ ਹਨੂੰਮਾਨ ਚੌਂਕ ਤੋਂ ਯੂ ਟਰਨ ਲੈ ਕੇ ਵਾਪਸ ਜਹਾਜ਼ ਚੌਂਕ ਤੋ ਹੁੰਦੀ ਹੋਈ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਸਮਾਪਤ ਹੋਈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਵਿਚ ਵੱਧ ਤੋਂ ਵੱਧ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ 13 ਤੋਂ 15 ਅਗਸਤ ਨੂੰ ਦੇਸ਼ ਦੇ ਸ਼ਾਨ ਰਾਸ਼ਟਰੀ ਤਿਰੰਗਾ ਨੂੰ ਹਰ ਘਰ ਵਿਚ ਲਗਾਇਆ ਜਾਵੇ।