ਸ਼ਿਕਾਗੋ ਵਿਚ ਬੰਦੂਕਧਾਰੀ ਵਲੋਂ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ
ਗੋਲੀਬਾਰੀ ‘ਚ ਕਈ ਪੁਲਿਸ ਕਰਮੀ ਫੱਟੜ, ਪੁਲਿਸ ਵਲੋ ਹਮਲਾਵਰ ਢੇਰ
ਸ਼ਿਕਾਗੋ: ਅਮਰੀਕਾ ਵਿਚ ਇੱਕ ਵਾਰ ਅੰਨ੍ਹੇਵਾਹ ਫਾਇਰਿੰਗ ਕਰਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਲੀਨੌਇਸ ਸੂਬੇ ਦੇ ਸ਼ਿਕਾਗੋ ਸ਼ਹਿਰ ਦੇ ਉਦਯੋਗਿਕ ਖੇਤਰ ਵਿਚ ਇੱਕ ਬੰਦੂਕਧਾਰੀ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਪੰਜ ਲੋਕਾਂ ਦੀ ਜਾਨ ਲੈ ਲਈ। ਗੋਲੀਬਾਰੀ ਦੀ ਇਸ ਘਟਨਾ ਵਿਚ ਕਈ ਪੁਲਿਸ ਮੁਲਾਜ਼ਮ ਵੀ ਫੱਟੜ ਦੱਸੇ ਜਾ ਰਹੇ ਹਨ। ਹਾਲਾਂਕਿ ਹਾਲਾਂਕਿ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਹਮਲਾਵਰ ਨੂੰ ਵੀ ਢੇਰ ਕਰ ਦਿੱਤਾ। ਬੰਦੂਕਧਾਰੀ ਦੀ ਪਛਾਣ 45 ਸਾਲਾ ਗੈਰੀ ਮਾਰਟਿਨ ਦੇ ਰੂਪ ਵਿਚ ਕੀਤੀ ਗਈ ਹੈ ਜੋ ਪੇਸ਼ੇ ਤੋਂ ਇੱਕ ਮੁਲਾਜ਼ਮ ਸੀ।
ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਇਲੀਨੌਇਸ ਦੇ ਅਰੋਰਾ ਸਥਿਤ ਇੱਕ ਵੱਡੀ ਉਦਯੋਗਿਕ ਇਕਾਈ ਵਿਚ ਦੁਪਹਿਰ ਕਰੀਬ ਡੇਢ ਵਜੇ ਵਾਪਰੀ। ਲੰਬੀ ਮੁਠਭੇੜ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਵੀ ਮਾਰ ਦਿੱਤਾ। ਅਰੋਰਾ ਪੁਲਿਸ ਮੁਖੀ ਕ੍ਰਿਸਟਲ ਜਿਮੇਨ ਨੇ ਦੱਸਿਆ ਕਿ ਇਸ ਘਟਨਾ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦ ਕਿ ਪੰਜ ਪੁਲਿਸ ਕਰਮੀ ਜ਼ਖਮੀ ਹੋ ਗਏ। ਦੋ ਜ਼ਖਮੀ ਪੁਲਿਸ ਕਰਮੀਆਂ ਨੂੰ ਹਵਾਈ ਮਾਰਗ ਤੋਂ ਸ਼ਿਕਾਗੋ ਦੇ ਟਰਾਮਾ ਸੈਂਟਰ ਲੈ ਜਾਇਆ ਗਿਆ ਹੈ।
ਫਿਲਹਾਲ ਪੁਲਿਸ ਨੂੰ ਇਸ ਗੋਲੀਬਾਰੀ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਚਲ ਸਕਿਆ ਹੈ। ਹਾਲਾਂਕਿ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੰਦੂਕਧਾਰੀ ਇੱਕ ਸੰਤੁਸ਼ਟ ਕਰਮਚਾਰੀ ਨਹੀਂ ਸੀ। ਇਸ ਵਿਚ ਵਾਈਟ ਹਾਊਸ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹੈ। ਟਰੰਪ ਨੇ ਟਵੀਟ ਕਰਕੇ ਕਿਹਾ, ਇਲੀਨੌਇਸ ਦੇ ਅਰੋਰਾ ਵਿਚ ਕਾਨੂੰਨੀ ਏਜੰਸੀਆਂ ਨੇ ਬਿਹਤਰੀਨ ਕੰਮ ਕੀਤਾ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਮੇਰੀ ਹਮਦਰਦੀ ਹੈ, ਅਮਰੀਕਾ ਆਪ ਦੇ ਨਾਲ ਹੈ।