ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਨਾਲਸਾ ਦੀਆਂ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਨਾਲਸਾ ਦੀਆਂ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ
ਗੁਰਦਾਸਪੁਰ-ਨਵਨੀਤ ਕੁਮਾਰ
ਸ਼੍ਰੀ ਰਜਿੰਦਰ ਅਗਰਵਾਲ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਮੈਡਮ ਨਵਦੀਪ ਕੌਰ ਗਿੱਲ ਸਿਵਲ ਜੱਜ ( ਸੀਨੀਅਰ ਡਵੀਜਨ)-ਕਮ- ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ ਜਿਲ੍ਹਾ ਗੁਰਦਾਸਪੁਰ ਵਿਖੇ ਵੈਬੀਨਾਰ ਲਗਾਇਆ ਗਿਆ । ਇਹ ਵੈਬੀਨਾਰ ਪੈਨਲ ਐਡਵੋਕੇਟ ਦਵਿੰਦਰ ਸਿੰਘ ਐਲਖ ਦੁਆਰਾ ਵੀ ਲਗਾਇਆ ਗਿਆ। ਇਹ ਵੈਬੀਨਾਰ ਲਗਭਗ 340 ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਲਗਾਇਆ ਗਿਆ । ਇਸ ਵੈਬੀਨਾਰ ਵਿਚ ਮੈਡਮ ਨਵਦੀਪ ਕੌਰ ਗਿੱਲ ਅਤੇ ਦਵਿੰਦਰ ਸਿੰਘ ਐਲਖ ਐਡਵੋਕੇਟ ਦੁਆਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਜਿਵੇ ਕਿ ਨਾਲਸਾ ( Legal Services to the Victims of Acid Attacks ) Scheme,2016, Lalsa ( Child Friendly Legal Services to Choldren and their Protection) Scheme 2015, NALSA ( legal Servies to Senior Citizens ) Scheme ਅਤੇ National Lok Adalat dated 13.08.2022 ਸਬੰਧੀ ਜਾਣਕਾਰੀ ਦਿੱਤੀ। ਇਸ ਤੋ ਇਲਾਵਾ ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਰ ਵੱਲੋ ਸਕੂਲ ਦੇ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣੂ ਕਰਵਾਇਆ ।