ਗੁਰਦਾਸਪੁਰ ਚ ਵਧੀ ਗੁੰਡਾਗਰਦੀ , ਮਾਲਕਾ ਵੱਲੋਂ ਦੁਕਾਨ ਖਾਲੀ ਕਰਾਉਣ ਨੂੰ ਲੈ ਕੇ ਅਕਾਊਂਟੈਂਟ ਦੀ ਕੁੱਟ-ਮਾਰ
ਗੁਰਦਾਸਪੁਰ ਚ ਵਧੀ ਗੁੰਡਾਗਰਦੀ , ਮਾਲਕਾ ਵੱਲੋਂ ਦੁਕਾਨ ਖਾਲੀ ਕਰਾਉਣ ਨੂੰ ਲੈ ਕੇ ਅਕਾਊਂਟੈਂਟ ਦੀ ਕੁੱਟ-ਮਾਰ
ਗੁਰਦਾਸਪੁਰ -ਨਵਨੀਤ ਕੁਮਾਰ
ਵੀਰਵਾਰ ਨੂੰ ਗੁਰਦਾਸਪੁਰ ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ ਚਰਚ ਦੀ ਸਾਹਮਣੀ ਸਥਿਤ ਬਿਲਡਿੰਗ ਚ ਲੰਮੇ ਸਮੇਂ ਤੋਂ ਦੁਕਾਨ ਕਰਦੇ ਆ ਰਹੇ ਅਕਾਊਂਟੈਂਟ ਸਾਹਿਲ ਮਹਾਜਨ ਉਪਰ ਮਾਲਕ ਦੇ ਬੇਟੇ ਨੇ ਆਪਣੇ ਨਾਲ 10 ਤੋਂ 15 ਹਥਿਆਰ ਬੰਦ ਗੁੰਡੇ ਲੈ ਕੇ ਉਸਨੂੰ ਮਾਰਨ ਦੀ ਨੀਅਤ ਨਾਲ ਉਸ ਉੱਪਰ ਹਮਲਾ ਕਰ ਦਿਤਾ । ਜਿਸ ਨਾਲ ਸਾਹਿਲ ਮਹਾਜਨ ਨੂੰ ਕਾਫ਼ੀ ਅੰਦਰੂਨੀ ਸੱਟਾ ਵੀ ਲੱਗੀਆਂ ਹਨ । ਗੱਲ ਬਾਤ ਕਰਦਿਆਂ ਸਾਹਿਲ ਮਹਾਜਨ ਨੇ ਦੱਸਿਆ ਕਿ ਉਸਦਾ ਦੁਕਾਨ ਦੇ ਮਾਲਕਾ ਨਾਲ ਕੋਰਟ ਵਿੱਚ ਕੇਸ ਚੱਲ ਰਿਹਾ ਹੈ । ਹਰ ਰੋਜ ਦੀ ਤਰਾਂ ਜਦੋਂ ਉਹ ਵੀਰਵਾਰ ਸਵੇਰੇ ਦੁਕਾਨ ਤੇ ਆਪਣਾ ਕੰਮ ਕਰ ਰਿਹਾ ਸੀ ਤਾਂ ਦੁਕਾਨ ਦੇ ਮਾਲਕ ਦੇ ਬੇਟੇ ਨੇ ਆ ਕੇ ਉਸ ਨਾਲ ਗਾਲੀ ਗਲੋਚ ਕਰਨਾ ਸੁਰੂ ਕਰ ਦਿਤਾ ਜਦਕਿ ਉਸ ਦੇ ਗ੍ਰਾਹਕ ਵੀ ਦਫ਼ਤਰ ਅੰਦਰ ਮੌਜੂਦ ਸਨ । ਉੱਨਾਂ ਗੂੰਡਿਆ ਨੇ ਉੱਨਾਂ ਨਾਲ ਵੀ ਗਾਲੀ ਗਲੋਬ ਕੀਤਾ ਤੇ ਉੱਨਾਂ ਨੂੰ ਉੱਥੋਂ ਭਜਾ ਦਿਤਾ । ਸਾਹਿਲ ਮਹਾਜਨ ਨੇ ਦੱਸਿਆ ਕਿ ਉਸਦਾ ਦਫ਼ਤਰ ਵਿੱਚ ਪਿਆ ਸਾਰਾ ਸਮਾਨ ਤੇ ਫਾਇਲਾ ਬਾਰ ਸੁੱਟ ਦਿੱਤੀਆਂ ਉਸ ਨੂੰ ਸੋਟਿਆਂ ਨਾਲ ਕੁੱਟਿਆ ਤੇ ਜੇਬ ਵਿੱਚੋਂ ਚਾਬੀਆਂ ਕੱਢ ਕੇ ਗੱਲੇ ਵਿੱਚ ਪਿਆ 45000 , ਹੱਥ ਵਿੱਚ ਪਾਇਆ ਸੋਨੇ ਦਾ ਬਰੈਸਲੇਟ ਅਤੇ ਇਕ ਸੋਨੇ ਦੀ ਮੁੰਦਰੀ ਵੀ ਉਤਾਰ ਕੇ ਆਪਣੇ ਨਾਲ ਲੈ ਗਏ। ਉਨਾ ਨੇ ਕਿਹਾ ਕਿ ਥਾਣਾ ਸਿਟੀ ਚ ਇਸ ਮਾਮਲੇ ਸਬੰਧੀ ਕੰਪਲੇਟ ਵੀ ਕੀਤੀ ਮਗਰ ਹਾਲੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ । ਇਸ ਮੋਕੇ ਉੱਨਾਂ ਕਿਹਾ ਕਿ ਅੱਜ ਐਸ. ਐਸ. ਪੀ ਗੁਰਦਾਸਪੁਰ ਸ. ਹਰਜੀਤ ਸਿੰਘ ਨੂੰ ਮਿਲ ਕੇ ਐਪਲੀਕੇਸ਼ਨ ਦਿੱਤੀ ਹੈ ਜਿਸ ਤੇ ਉੱਨਾਂ ਵੱਲੋਂ ਕੇਸ ਡੀ. ਐਸ. ਪੀ ਸਿਟੀ ਨੂੰ ਮਾਮਲੇ ਦੀ ਤਫ਼ਤੀਸ਼ ਕਰਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ ।