Friday, November 15, 2024
Breaking Newsਅੰਤਰਰਾਸ਼ਟਰੀਪੰਜਾਬਭਾਰਤਮੁੱਖ ਖਬਰਾਂ

ਭੰਗੜਾ ਕੈਂਪ ਦੀ ਸਮਾਪਤੀ ਯਾਦਗਾਰੀ  ਹੋ ਨਿੱਬੜੀ

ਭੰਗੜਾ ਕੈਂਪ ਦੀ ਸਮਾਪਤੀ ਯਾਦਗਾਰੀ  ਹੋ ਨਿੱਬੜੀ

ਗੁਰਦਾਸਪੁਰ-ਨਵਨੀਤ ਕੁਮਾਰ
ਪੰਜਾਬੀ ਸੱਭਿਆਚਾਰ ਅਤੇ ਲੋਕ ਨਾਚਾਂ ਦੀ ਪਹਿਰੇਦਾਰ ਗੁਰਦਾਸਪੁਰ ਦੀ ਪ੍ਰਸਿੱਧ ਸੰਸਥਾ ਲੋਕ ਸੱਭਿਆਚਾਰਕ ਪਿੜ ਰਜਿਸਟਰਡ ਗੁਰਦਾਸਪੁਰ ਵੱਲੋਂ ਸਵਰਗੀ ਭੰਗੜਾ ਕਲਾਕਾਰ ਹੈਪੀ ਮਾਨ ਦੀ ਯਾਦ ਵਿੱਚ ਕਈ ਦਿਨਾਂ ਤੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਿਹਾ ਸੀ।ਭੰਗੜਾ ਸਿਖਲਾਈ ਕੈਂਪ ਦੀ ਅੱਜ ਸਮਾਪਤੀ ਹੋ ਗਈ।ਇਹ ਸਿਖਲਾਈ ਕੈਂਪ ਭੰਗੜ ਦੇ ਬਾਬਾ ਬੋਹਡ਼ ਸ. ਅਜੈਬ ਸਿੰਘ ਚਾਹਲ ਅਤੇ ਪ੍ਰਸਿੱਧ ਭੰਗੜਾ ਕੋਚ ਜੈਕਬ ਮਸੀਹ ਤੇਜਾ ਦੀ ਰਹਿਨਮਾਈ ਹੇਠ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ। ਚੌਦਾਂ ਦਿਨਾਂ ਵਿਚ ਜੋ 45 ਦੇ ਕਰੀਬ ਸਿਖਿਆਰਥੀਆਂ ਨੇ ਭੰਗੜੇ ਦੀ ਸਿਖਲਾਈ ਪ੍ਰਾਪਤ ਕੀਤੀ ਸੀ। ਉਸ ਦਾ ਪ੍ਰਦਰਸ਼ਨ ਕਰ ਕੇ ਸਾਰਿਆਂ ਨੂੰ ਦਿਖਾਇਆ। ਇਸ ਸਮੇਂ ਸਿੱਖਣ ਵਾਲੇ ਬੱਚਿਆਂ ਦੇ ਮਾਪੇ ਵੀ ਮੌਜੂਦ ਸਨ।ਜਿਨ੍ਹਾਂ ਵੱਲੋਂ ਭੰਗੜਾ ਕੋਚ ਜੈਕਬ ਮਸੀਹ ਤੇਜਾ ਦੀ ਪ੍ਰਸੰਸਾ ਕੀਤੀ ਜਾ ਰਹੀ ਸੀ।ਭੰਗੜੇ ਦੇ ਬਾਬਾ ਬੋਹਡ਼ ਸ. ਅਜੈਬ ਸਿੰਘ ਚਾਹਲ ਤੇ ਜੈਕਬ ਮਸੀਹ ਤੇਜਾ ਅਤੇ ਲੋਕ ਸੱਭਿਆਚਾਰਕ ਪਿੜ ਦਾ ਪਰਿਵਾਰ ਦੇ ਮੈਂਬਰ ਬੀਬੀ ਅਮਰੀਕ ਕੌਰ,ਬੀਬੀ ਸਤਿੰਦਰ ਕੌਰ,ਭੰਗੜਾ ਕੋਚ ਜਸਬੀਰ ਸਿੰਘ ਮਾਨ,ਡਾ ਹੈਪੀ ਵਿਨਸੈਂਟ,ਡਾ ਗੁਰਜੀਤ ਸਿੰਘ ਝੋਰ,ਗੁਲਸਨ ਕੁਮਾਰ,ਹਿਤੇਸ ਕੁਮਾਰ,ਹਾਜ਼ਰ ਸਨ ,ਛੋਟੀ ਉਮਰ ਦਾ ਪ੍ਰਸਿੱਧ ਢੋਲ ਮਾਸਟਰ ਰਾਜਾ ਨੇ ਸਿਖਿਆਰਥੀਆਂ ਨਾਲ ਆਪਣੀ ਢੋਲ ਕਲਾ ਦਾ ਪ੍ਰਦਰਸ਼ਨ ਕੀਤਾ।ਭੰਗੜਾ ਕੈਂਪ ਵਿੱਚ ਵਿਸੇਸ਼ ਤੌਰ ਪਹੁੰਚੇ ਸਮਾਜ ਸੇਵਾ ਦਲ ਗੁਰਦਾਸਪੁਰ ਦੇ ਸਕੱਤਰ ਸ ਗੁਰਦੀਪ ਸਿੰਘ ਲੋਧੀਪਰੀਆ ਅਤੇ ਜੋਗਿੰਦਰ ਪਾਲ ਲਾਡੀ ਜਿਨਾ ਵੱਲੋਂ ਸਿਖਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਪਿੜ ਦੇ ਬਾਨੀ ਸ.ਅਜੈਬ ਸਿੰਘ ਚਾਹਲ ਜੀ ਨੇ ਬੋਲਦੇ ਹੋਇਆਂ ਆਪਣੇ ਭਾਸ਼ਨ ਵਿਚ ਆਖਿਆ ਕਿ ਸਾਡੀ ਨੌਜਵਾਨ ਪੀਡ਼੍ਹੀ ਨੂੰ ਆਪਣੇ ਵਿਰਾਸਤੀ ਲੋਕ ਨਾਚ ਨੂੰ ਅੱਗੇ ਤੋਰਨਾ ਚਾਹੀਦਾ ਹੈ,ਸਿਖਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਇਹ ਵੀ ਆਖਿਆ ਕਿ ਧਰਤੀ ਨੂੰ ਹਰੀ ਭਰੀ ਰੱਖਣ ਲਈ ਛਾਂਦਾਰ ਬੂਟੇ ਲਗਾਉਣੇ ਚਾਹੀਦੇ ਹਨ,ਦਿਨੋਂ ਦਿਨ ਪਾਣੀ ਘਟਦਾ ਜਾ ਰਿਹਾ ਅਤੇ ਪਾਣੀ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਤੇ ਬੱਚਿਆਂ ਨੂੰ ਸਿਖਲਾਈ ਦੇ ਸਰਟੀਫਿਕੇਟ ਵੀ ਵੰਡੇ ਗਏ।
ਆਖਿਰ ਵਿੱਚ ਪਿੜ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਸਾਰੇ ਆਏ ਸਿਖਿਆਰਥੀਆਂ ਦੇ ਮਾਪਿਆਂ ਅਤੇ ਸਕੂਲ ਦੇ ਪ੍ਰਿੰਸੀਪਲ ਸ ਹਰਜਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਹਮੇਸ਼ਾਂ ਹੀ ਭੰਗੜਾ ਸਿਖਲਾਈ ਕੈਂਪ ਲਗਾਉਣ ਵਿਚ ਵੱਧ ਚਡ਼੍ਹ ਕੇ ਸਾਥ ਦਿੱਤਾ ਹੈ।
ਇਸ ਪੂਰੇ ਕੈਂਪ ਦੀ ਸਟੇਜ ਸੈਕਟਰੀ ਦੀ ਭੂਮਿਕਾ ਹੈਪੀ ਵਿਨਸੈੱਟ ਨੇ ਬਾਖੂਬੀ ਨਿਭਾਈ।

Share the News

Lok Bani

you can find latest news national sports news business news international news entertainment news and local news