Friday, November 15, 2024
Breaking Newsਅੰਤਰਰਾਸ਼ਟਰੀਭਾਰਤਮੁੱਖ ਖਬਰਾਂ

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਂਕੇ ਡੀਸੀਪੀ ਭੰਡਾਲ ਸਨਮਾਨਿਤ 

ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਂਕੇ ਡੀਸੀਪੀ ਭੰਡਾਲ ਸਨਮਾਨਿਤ
ਅੰਮ੍ਰਿਤਸਰ/ਰਾਜਾ ਕੋਟਲੀ:
ਕਈ ਕੌਂਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਐਥਲੀਟ ਪੈਦਾ ਕਰਨ ਅਤੇ ਖਿਡਾਰੀਆਂ ਨੂੰ ਪ੍ਰਮੋਟ ਕਰਨ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਖੇਡ ਕਲੱਬ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਂਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਂਰੋਹ ਦੌਰਾਨ ਬਾਸਕਿਟਬਾਲ ਦੇ ਇੰਟਰਨੈਸ਼ਨਲ ਖਿਡਾਰੀ ਅਤੇ ਅਰਜੁਨਾ ਐਵਾਰਡੀ ਪਰਮਿੰਦਰ ਸਿੰਘ ਭੰਡਾਲ (ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ) ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ l ਇਸ ਮੌਂਕੇ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਰਹੱਦ-ਏ-ਪੰਜਾਬ ਖੇਡ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਦੇ ਦਿਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 23 ਜੁਲਾਈ 1894 ਨੂੰ ਪੈਰਿਸ ਵਿਖੇ ਕੌਮਾਂਤਰੀ ਉਲੰਪਿਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਜਿਸਦੇ ਨਤੀਜਿਆਂ ਸਦਕਾ 1896 ਵਿਚ ਉਲੰਪਿਕ ਖੇਡਾਂ ਨੂੰ ਮੁੜ ਪਹਿਚਾਣ ਮਿਲੀ ਤੇ ਮੁੜ ਤੋਂ ਇਹਨਾਂ ਖੇਡਾਂ ਨੂੰ ਯੂਨਾਨ ਦੇਸ਼ ਵਿਚ ਹੀ ਸ਼ੁਰੂ ਕੀਤਾ ਗਿਆ । ਸੋ 23 ਜੂਨ ਉਹ ਦਿਹਾੜਾ ਖੇਡਾਂ ਲਈ ਬਹੁਤ ਅਹਿਮ ਮੰਨਿਆ ਗਿਆ ਜਿਸ ਦਿਨ ਦੁਨੀਆਂ ਦੀਆਂ ਸਰਵੋਤਮ ਖੇਡਾਂ ਉਲੰਪਿਕ ਖੇਡਾਂ ਨੂੰ ਸ਼ੁਰੂ ਕਰਵਾਉਣ ਲਈ ਅੰਤਰਰਾਸ਼ਟਰੀ ਕਮੇਟੀ ਦਾ ਗਠਨ ਹੋਇਆ ਸੀ l ਪੂਰੇ ਵਿਸ਼ਵ ਵਿਚ ਇਹ ਦਿਹਾੜਾ ਅੰਤਰਰਾਸ਼ਟਰੀ ਉਲੰਪਿਕ ਦਿਵਸ ਵੱਜੋਂ ਮਨਾਇਆ ਜਾਣ ਲੱਗਾ,ਇਸ ਦਿਹਾੜੇ ਨੂੰ ਮਨਾਉਣਾ ਜਰੂਰੀ ਹੈ ਤਾਂ ਜੋ ਕਿ ਉਲੰਪਿਕ ਭਾਵਨਾ ਪੂਰੇ ਸੰਸਾਰ ਵਿਚ ਫੈਲ ਸਕੇ ।ਉਲੰਪਿਕ ਦੇ ਪੰਜ ਚੱਕਰ ਵੀ ਪੂਰੀ ਦੁਨੀਆਂ ਨੂੰ ਆਪਸ ਵਿਚ ਜੋੜ ਕੇ ਰੱਖਣ ਦਾ ਸੰਦੇਸ਼ ਪੁਰੀ ਦੂਨੀਆਂ ਨੂੰ ਦਿੰਦੇ ਹਨ ਜੋ ਕਿ ਆਪਸੀ ਮਿਲਵਰਤਨ ਦਾ ਸਭ ਤੋਂ ਵੱਡਾ ਸੰਦੇਸ਼ ਹੈ l ਇਸ ਮੌਂਕੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ (ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ) ਨੇ ਕਲੱਬ ਦੇ ਸਮੂਹ ਮੇਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਨੂੰ ਕੌਮਾਤਰੀ ਪੱਧਰ ਤੇ ਮਨਾਉਣ ਦੀ ਲੋੜ ਹੈ l ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਸਕੂਲ ਮੁੱਖੀਆਂ ਅਤੇ ਖੇਡ ਮੁੱਖੀਆਂ ਤੋਂ ਇਲਾਵਾ ਖੇਡ ਸੰਗਠਨਾ ਨੂੰ ਅਪੀਲ ਕੀਤੀ ਕੀ ਇਸ ਵਿਸ਼ੇਸ਼ ਦਿਹਾੜੇ ਨੂੰ ਮਨਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਹਨਾਂ ਮਹਾਨਤਮ ਖੇਡਾਂ ਬਾਰੇ ਅਤੇ ਇਸਦੇ ਆਦਰਸ਼ਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਵੇ ਅਤੇ ਦੇਸ਼ ਵਿਚ ਖੇਡਾਂ ਪ੍ਰਤੀ ਸਾਕਾਰਾਤਮਕ ਮਾਹੌਲ ਪੈਦਾ ਹੋ ਸਕੇ । ਇਸ ਮੌਂਕੇ ਪਰਮਿੰਦਰ ਸਿੰਘ ਭੰਡਾਲ (ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ,ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਪ੍ਰਸਿੱਧ ਖੇਡ ਪ੍ਰੋਮੋਟਰ ਹਰਦੇਸ਼ ਕੁਮਾਰ ਸ਼ਰਮਾ,ਬਲਜਿੰਦਰ ਸਿੰਘ ਮੱਟੂ,ਰੀਡਰ ਕੰਵਲਜੀਤ ਸਿੰਘ,ਅਮਨਦੀਪ ਸਿੰਘ ਅਤੇ ਕੇ.ਐਸ.ਵਾਲੀਆ ਅਤੇ ਉਚੇਚੇ ਤੌਰ ਤੇ ਮੌਜੂਦ ਸੀ l
Share the News

Lok Bani

you can find latest news national sports news business news international news entertainment news and local news