ਬਸਪਾ ਅੰਮ੍ਰਿਤਸਰ ਦੀ ਮੀਟਿੰਗ ‘ਚ ਸੈਕਟਰ ਅਤੇ ਬੂਥ ਕਮੇਟੀਆਂ ਨਵੇਂ ਸਿਰਿਓਂ ਬਣਾਉਣ ਦਾ ਲਿਆ ਫੈਸਲਾ
ਬਸਪਾ ਅੰਮ੍ਰਿਤਸਰ ਦੀ ਮੀਟਿੰਗ ‘ਚ ਸੈਕਟਰ ਅਤੇ ਬੂਥ ਕਮੇਟੀਆਂ ਨਵੇਂ ਸਿਰਿਓਂ ਬਣਾਉਣ ਦਾ ਲਿਆ ਫੈਸਲਾ
ਅੰਮ੍ਰਿਤਸਰ/ਰਾਜਾ ਕੋਟਲੀ:
ਬਹੁਜਨ ਸਮਾਜ ਪਾਰਟੀ ਜਿਲ੍ਹਾ ਅੰਮ੍ਰਿਤਸਰ ਸਹਿਰੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਮੰਗਲ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੂਬਾ ਜਨਰਲ ਸਕੱਤਰ ਚੌਧਰੀ ਗੁਰਨਾਮ ਸਿੰਘ ਅਤੇ ਗੁਰਲਾਲ ਸੈਲਾ ਵਿਸੇਸ਼ ਮਹਿਮਾਨ ਸੂਬਾ ਸਕੱਤਰ ਅਤੇ ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਮੈਂਬਰ ਤਾਰਾ ਚੰਦ ਭਗਤ,ਗੁਰਬਖਸ਼ ਸਿੰਘ ਮਹਿ ਪਹੁੰਚੇ।ਇਸ ਮੌਕੇ ਉਕਤ ਨੇਤਾਵਾਂ ਵੱਲੋ ਵਰਕਰਾਂ ਅਤੇ ਅਹੁਦੇਦਾਰਾਂ ਦੇ ਪਾਰਟੀ ਦੀ ਮਜ਼ਬੂਤੀ ਲਈ ਕੀਤੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੀਆਂ ਚੋਣਾਂ ਲੜਣ ਲਈ ਵੱਡੇ ਪੱਧਰ ਤੇ ਤਿਆਰੀ ਕਰਨ ਲਈ ਕਿਹਾ।ਇਸ ਮੌਕੇ ਜਿਲ੍ਹਾ,ਵਿਧਾਨ ਸਭਾ ਕਮੇਟੀਆਂ ਤੋਂ ਇਲਾਵਾ ਸੈਕਟਰ ਅਤੇ ਬੂਥ ਕਮੇਟੀਆਂ ਬਣਾਉਣ ਲਈ ਵੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਉਪਰੰਤ ਆਪਣੇ ਸੰਬੋਧਨ ਵਿੱਚ ਬੋਲਦਿਆਂ ਉਕਤ ਨੇਤਾਵਾਂ ਨੇ ਕੇਂਦਰ ਸਰਕਾਰ ਵੱਲੋ ਫੌਜ ਵਿੱਚ ਨੌਜਵਾਨਾਂ ਦੀ ਚਾਰ ਸਾਲਾਂ ਲਈ ਜੋ ਭਰਤੀ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਨੌਜਵਾਨਾਂ ਨਾਲ ਸਰਾਸਰ ਧੱਕਾ ਹੈ।ਕਿਉਂਕਿ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਫੌਜ ਵਿੱਚ ਵੀ ਠੇਕੇ ਤੇ ਭਰਤੀ ਕੀਤੀ ਜਾਵੇਗੀ।ਚਾਰ ਸਾਲਾਂ ਬਾਅਦ ਨਾ ਤਾਂ ਉਨ੍ਹਾਂ ਨੂੰ ਪੈਨਸ਼ਨ ਮਿਲੇਗੀ ਅਤੇ ਨਾ ਹੀ ਫੌਜ ਦਾ ਨੌਜਵਾਨਾਂ ਨੂੰ ਕੋਈ ਹੋਰ ਲਾਭ ਮਿਲੇਗਾ।ਉਨ੍ਹਾਂ ਕੇਂਦਰ ਸਰਕਾਰ ਤੋਂ ਕੀਤੀ ਹੈ ਕਿ ਹੈ ਨੌਜਵਾਨਾਂ ਦੀ ਜਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ।ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਜਗਦੀਸ਼ ਦੁੱਗਲ,ਸੁਰਜੀਤ ਸਿੰਘ ਭੈਲ, ਇੰਜੀ: ਅਮਰੀਕ ਸਿੰਘ ਸਿੱਧੂ, ਮੁਕੇਸ਼ ਕੁਮਾਰ, ਲਲਿਤ ਗੌਤਮ, ਰਣਬੀਰ ਰਾਣਾ, ਬਲਦੇਵ ਸਿੰਘ ਗਿਆਨੀ, ਦੀਪਕ, ਪ੍ਰਿੰਸ, ਚਰਨ ਕਮਲ ਆਦਿ ਵੀ ਹਾਜ਼ਰ ਸਨ।