ਟੋਲ ਪਲਾਜ਼ਾ ਵਾਲਿਆ ਨੂੰ ਪੱਤਰਕਾਰ ਨਾਲ ਪੰਗਾ ਲੈਣਾ ਪਿਆ ਮਹਿੰਗਾ ਮਾਫੀ ਮੰਗ ਬਚਾਈ ਜਾਨ
ਟੋਲ ਪਲਾਜ਼ਾ ਵਾਲਿਆ ਨੂੰ ਪੱਤਰਕਾਰ ਨਾਲ ਪੰਗਾ ਲੈਣਾ ਪਿਆ ਮਹਿੰਗਾ ਮਾਫੀ ਮੰਗ ਬਚਾਈ ਜਾਨ
ਜਲੰਧਰ ( ਸੰਤੋਸ਼ ਰਾਏ ) ਪੰਜਾਬ ਦੇ ਸਮੂਹ ਪੱਤਰਕਾਰਾਂ ਨੂੰ ਜੋ ਪੀਲੇ ਕਾਰਡ ਧਾਰਕ ਹਨ ਸਰਕਾਰ ਵਲੋਂ ਟੋਲ ਮਾਫ ਕੀਤਾ ਗਿਆ ਸੀ ਤੇ ਪੂਰੇ ਪੰਜਾਬ ਦੇ ਟੋਲ ਕਰਮਚਾਰੀ ਇਸ ਗੱਲ ਨੂੰ ਮਾਨਣ ਨੂੰ ਤੈਯਾਰ ਨਹੀਂ ਹਨ ਜੇ ਕਰ ਪੁਲਿਸ ਤੇ ਪੰਜਾਬ ਸਰਕਾਰ ਦੇ ਮੁਲਾਜਮ ਟੋਲ ਤੇ ਟੋਲ ਫ੍ਰੀ ਹਨ ਤਾ ਪਤਰਕਾਰ ਜੋ ਕਿ ਸਮਾਜ ਦੀ ਸੇਵਾ ਕਰ ਰਹੇ ਹਨ ਹਰ ਔਖੇ ਸੋਖੇ ਵੇਲੇ ਲੋਕਾ ਦੇ ਕਮ ਆਉਦੇ ਹਨ ਊਨਾ ਨੂੰ ਟੋਲ ਕਿਊ ਨਹੀਂ ਹੈ ਮਾਫ ਤੇ ਟੋਲ ਪਲਾਜ਼ਾ ਦੇ ਪ੍ਰਈਵੇਟ ਕਰਮਚਾਰੀ ਕਿਊ ਕਰਦੇ ਹਨ ਬਦਮਾਸ਼ੀ ਖ਼ਬਰ ਹੈ ਅਜ ਦੀ ਅਮ੍ਰਿਤਸਰ ਤੋਂ ਬਠਿੰਡਾ ਜਾਂਦੇ ਸਮੇ ਬਠਿੰਡੇ ਜਾ ਰਹੇ ਕੋਟਕਪੂਰਾ ਦੇ ਅਉਦੇ ਟੋਲ ਪਲਾਜਾ ਉਪਰ ਟੋਲ ਪਲਾਜ਼ਾ ਦੀ ਪਰਚੀ ਕੱਟਣ ਦੇ ਬਾਵਜੂਦ ANB NEWS ਦੇ ਸੀਨੀਅਰ ਪੱਤਰਕਾਰ ਹਰਮਿੰਦਰ ਸਿੰਘ ਅਵਿਨਾਸ਼ ਅਤੇ ਮਹਿਲਾ ਪੱਤਰਕਾਰ ਨੇਹਾ ਗਿੱਲ ਨਾਲ ਵੀ ਹਥੋਂ ਪਈ ਕਿਤੀ
ਕੋਟ ਕਰੋੜ ਟੋਲ ਪਲਾਜ਼ਾ ਤੇ ਸਿਥਤੀ ਉਦੋਂ ਤਨਾਅਪੂਰਨ ਹੋ ਗਈ ਜਦੋਂ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਦੇ ਵਰਕਰਾਂ ਨੇ ਪਰਚੀ ਕਟਵਾਉਣ ਨੂੰ ਕਿਹਾ ਤੇ ਸੀਨੀਅਰ ਪੱਤਰਕਾਰ ਨੇ ਆਪਣਾ ਸਰਕਾਰੀ ਸਨਾਖਤੀ ਕਾਰਡ ਹੁੰਦੇ ਹੋਏ ਕਿਹਾ ਕਿ ਪੱਤਰਕਾਰਾਂ ਦਾ ਟੋਲ ਮਾਫ ਹੈ ਪਰ ਟੋਲ ਦੇ ਵਰਕਰਾਂ ਨੇ ਕਿਹਾ ਕਿ ਕੋਈ ਟੋਲ ਮਾਫ ਨਹੀਂ ਹੈ ਸਾਡੇ ਪੱਤਰਕਾਰਾਂ ਨੇ ਟੋਲ ਪਲਾਜਾ ਦੀ ਪਰਚੀ ਕਟਵਾ ਲਈ ਟੋਲ ਪਲਾਜਾ ਦਾ ਇਕ ਵਰਕਰ ਜਿਸ ਦਾ ਨਾਮ ਲੱਖਾ ਹੈ ਉਸ ਨੇ ਸਾਡੇ ਪੱਤਰਕਾਰ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਦਫਾ ਹੋ ਜਾਓ ਪੱਤਰਕਾਰਾਂ ਦਾ ਕੋਈ ਟੋਲ ਮਾਫ ਨਹੀ ਹੈ ਸੀਨੀਅਰ ਪੱਤਰਕਾਰ ਨਾਲ ਹੱਥੋਪਾਈ ਹੋ ਗਿਆ ਅਤੇ ਗਾਲੀ-ਗਲੋਚ ਕਰਨ ਲੱਗਾ ਤੇ ਸਾਡੀ ਮਾਹਿਲਾ ਪੱਤਰਕਾਰ ਨੇਹਾ ਗਿੱਲ ਜੋ ਕਿ ਉਸਦੀ ਵੀਡੀਓ ਆਪਣੇ ਮੋਬਾਈਲ ਤੇ ਬਣਾ ਰਹੀ ਸੀ ਉਸ ਦੇ ਹੱਥ ਵਿਚੋਂ ਫੋਨ ਖੌਲਣ ਲੱਗ ਪਿਆ ਅਤੇ ਲੜਕੀ ਨੂੰ ਧੱਕੇ ਮਾਰ ਕੇ ਫੋਨ ਖੋਹ ਲਿਆ ਅਤੇ ਸਾਰੀਆਂ ਵੀਡੀਓ ਡਲੀਟ ਕਰ ਦਿਤੀਆਂ ਪਰ ਉਸ ਨੂੰ ਨਹੀਂ ਸੀ ਪਤਾ ਕਿ ਵੀਡੀਓ restore ਵੀ ਹੋ ਜਾਂਦੀਆਂ ਆ ਹਰਮਿੰਦਰ ਸਿੰਘ ਅਵਿਨਾਸ਼ ਤੇ ਨੇਹਾ ਗਿੱਲ ਵੱਲੋਂ ਪੁਲੀਸ ਨੂੰ ਫ਼ੋਨ ਕਰਨ ਤੇ ਪੁਲਿਸ ਉਸੇ ਟਾਈਮ ਮੌਕੇ ਤੇ ਪਹੁੰਚ ਗਈ ਪਰ ਤੇ ਕਰਮਚਾਰੀ ਨੂੰ ਹਿਰਾਸਤ ਲੈਣ ਲੱਗੀ ਤਾ ਮੌਜੂਦ ਲੋਕਾ ਤੇ ਟੋਲ ਪਲਾਜ਼ਾ ਦੇ ਸੀਨੀਅਰ ਅਫਸਰਾਂ ਨੇ ਇਸ ਗੱਲ ਦੀ ਨਿੱਖਦੀ ਕੀਤੀ ਤੇ ਉਸ ਕੋਲੋਂ ਮਾਫੀ ਮੰਗਾ ਕੇ ਮਾਮਲਾ ਸੁਲਜਾ ਦਿਤੀ ਕਿ ਪੱਤਰਕਾਰਾਂ ਨਾਲ ਇਸ ਤਰ੍ਹਾਂ ਕਦੋ ਤਕ ਹੋਵੇਗਾ ਕਿ ਪੱਤਰਕਾਰਾਂ ਨਹੀਂ ਸਮਾਜ ਦਾ ਚੋਥਾ ਥੰਮ ਤੇ ਸਰਕਾਰੀ ਕਾਰਡ ਕਿਊ ਨਹੀਂ ਮਾਨਤਾ ਦੇ ਰਹੇ ਪੰਜਾਬ ਚ ਪੰਜਾਬ ਸਰਕਾਰ ਦਾ ਕਾਰਡ ਨਹੀਂ ਚਲੇਗਾ ਤਾ ਕਿਹੜਾ ਚਲੇਗਾ ਇਸ ਘਟਨਾ ਨਾਲ ਸਮੂਹ ਪਤਰਕਾਰ ਭਾਈ ਚਾਰੇ ਵਿਚ ਕਾਫੀ ਰੋਅਸ ਹੈ ਤੇ ਜਲਦ ਹੀ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਬਾਰੇ ਜਾਣੂ ਕਰਵਇਆ ਜਾਵੇਗਾ