ਅੱਜ ਕਪੁਰਥਲਾ ਵਿੱਖੇ ਦਲਿਤ ਸਮਾਜ ਦੇ ਨਿਧੜਕ ਆਗੂ , ਵਾਲਮੀਕੀ ਧਰਮ ਯੁੱਧ ਮੋਰਚਾ ਦੇ ਰਾਸ਼ਟਰੀਆ ਕਨਵੀਨਰ , ਸਾਬਕਾ ਨਗਰ ਕੌਂਸਲਰ ਸ਼੍ਰੀ ਜੀਆ ਲਾਲ ਨਾਹਰ ਜੀ ਨੇ ਰਾਣਾ ਗੁਰਜੀਤ ਸਿੰਘ ਜੀ ਕੈਬਿਨੇਟ ਮੰਤਰੀ ਪੰਜਾਬ ਦੀ ਪ੍ਰੇਰਨਾ ਸਦਕਾ ਅਤੇ ਓਹਨਾਂ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦਾ ਹੱਥ ਫੜਿਆ।
ਕਪੂਰਥਲਾ, 21 ਜਨਵਰੀ (ਪਰਮਜੀਤ ਸੰਨੀ)- ਸ਼੍ਰੀ ਜੀਆ ਲਾਲ ਨਾਹਰ ਦਾ ਦੋਆਬੇ ਦੀ ਰਾਜਨੀਤੀ ਵਿੱਚ ਖ਼ਾਸ ਕਰਕੇ ਦਲਿੱਤ ਭਾਇਚਾਰੇ ਚ ਬੋਲ ਬਾਲਾ ਹੈ। ਨਾਹਰ ਜੀ ਅਤੇ ਓਹਨਾਂ ਦੀ ਧਰਮਪਤਨੀ ਨਗਰ ਕੌਂਸਲਰ ਦੀ ਸੇਵਾ ਨਿਭਾ ਚੁੱਕੇ ਹਨ। ਜੀਆ ਲਾਲ ਨਾਹਰ ਜੀ ਨੇ ਰਾਣਾ ਗੁਰਜੀਤ ਸਿੰਘ ਜੀ ਦੇ ਕੀਤੇ ਹੋਏ ਵਿਕਾਸ ਕਾਰਜਾਂ ਅਤੇ ਓਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਦੀਪਕ ਸਲਵਾਨ ਸ਼ਹਿਰੀ ਪ੍ਰਧਾਨ , ਤਜਿੰਦਰ ਸਿੰਘ ਭੰਡਾਰੀ ਚੈਅਰਮੈਨ ਜ਼ਿਲ੍ਹਾ ਕਾਂਗਰਸ ਕਮੇਟੀ SC ਸੈੱਲ, ਨਰਿੰਦਰ ਮੰਸੁ ਕੌਂਸਲਰ, ਅਨੂਪ ਕਲ੍ਹਣ ਚੈਅਰਮੈਨ ਪਲੰਨਿਗ ਬੋਰਡ, ਗੁਰਦੀਪ ਬਿਸ਼ਨਪੁਰ, ਚਰਣਜੀਤ ਹੰਸ, ਸੰਜੀਵ ਥਾਪਰ ਜਨਰਲ ਸਕੱਤਰ, ਮਨਜੀਤ ਕੌਂਸਲਰ,ਰਾਕੇਸ਼ ਕੇਸ਼ਾ, ਬਲਵਿੰਦਰ ਸਿੰਘ, ਮਨੋਜ ਅਰੋੜਾ ਕੌਂਸਲਰ, ਰਜਿੰਦਰ ਪੱਲ੍ਹਾ, ਨੀਰਜ ਨਾਹਰ, ਕੁਲਦੀਪ ਸਿੰਘ, ਸੰਨੀ ਮਹਿਤਾ ਆਦਿ ਹਾਜ਼ਰ ਸਨ।