ਇੰਨਾ ਮੁਲਾਜਮਾ ਵਲੋਂ ਕਿਊ ਅਰਥੀ ਫ਼ੂਕ ਮੁਜ਼ਾਹਰਾ ਕੀਤਾ ……
ਇੰਨਾ ਮੁਲਾਜਮਾ ਵਲੋਂ ਕਿਊ ਅਰਥੀ ਫ਼ੂਕ ਮੁਜ਼ਾਹਰਾ ਕੀਤਾ ……
ਨਵਾਂਸ਼ਹਿਰ ( ਲਖਵੀਰ ਕੁਮਾਰ ) ਸਾਂਝਾ ਮੁਲਾਜ਼ਮ ਮੰਚ ਅਤੇ ਯੂ. ਟੀ. ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਜ਼ਿਲ੍ਹੇ ਦੇ ਸਮੂਹ ਮਨਿਸਟਰੀਅਲ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਅਤੇ ਲਖਵੀਰ ਸਿੰਘ ਜਨਰਲ ਸਕੱਤਰ ਦੀ ਅਗਵਾਈ ਵਿਚ ਸਰਕਾਰ ਵਲੋਂ ਵਾਅਦਾ ਿਖ਼ਲਾਫ਼ੀ ਦੇ ਵਿਰੁੱਧ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦਫ਼ਤਰ ਅੱਗੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸਵਰਨ ਰਾਮ ਸੁਪਰਡੈਂਟ ਪੰਜਾਬ ਰੋਡਵੇਜ਼, ਗੁਰਦਿਆਲ ਸਿੰਘ ਦੁਸਾਂਝ ਪੀ.ਡਬਲਿਓ.ਡੀ, ਰਜਵੰਤ ਕੌਰ ਤਹਿਸੀਲ ਪ੍ਰਧਾਨ ਬੰਗਾ ਅਤੇ ਹੋਰ ਵੱਖ-ਵੱਖ ਪੀ.ਐੱਸ.ਐਮ.ਐੱਸ.ਯੂ. ਦੇ ਆਗੂਆਂ ਨੇ ਮੰਗ ਕੀਤੀ ਕਿ ਡੀ.ਏ. ਦੀਆਂ ਬਕਾਇਆ ਰਹਿੰਦੀਆਂ ਤਿੰਨ ਕਿਸ਼ਤਾਂ, ਜੁਲਾਈ 2018 ਅਤੇ ਸਮੇਤ ਜਨਵਰੀ 2019 ਦੀ ਕਿਸ਼ਤ ਸਮੇਤ ਮਹਿੰਗਾਈ ਭੱਤੇ ਦਾ ਬਕਾਇਆ ਦਿੱਤਾ ਜਾਵੇ | 6ਵਾਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲੈ ਕੇ ਲਾਗੂ ਕਰਨਾ, ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਬਹਾਲ ਕਰਨਾ, ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਲਾਗੂ ਕਰਨਾ, 7, 8, 9 ਅਗਸਤ ਨੂੰ ਕੀਤੀਆਂ ਕਲੈਰੀਕਲ ਕਾਮਿਆਂ ਦੀਆਂ ਬਦਲੀਆਂ ਰੱਦ ਕਰਨਾ ਆਦਿ ਮੰਗਾਂ ਸਬੰਧੀ ਇਹ ਰੋਸ ਰੈਲੀ ਕੀਤੀ ਗਈ ਹੈ | ਇਸ ਰੋਸ ਰੈਲੀ ਵਿਚ ਡੀ.ਸੀ. ਦਫ਼ਤਰ ਦੇ ਕਰਮਚਾਰੀ, ਸਿੱਖਿਆ ਵਿਭਾਗ, ਰੋਡਵੇਜ਼ ਵਿਭਾਗ, ਪੀ.ਡਬਲਿਓ.ਡੀ. ਵਿਭਾਗ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਵਿਭਾਗ, ਪਬਲਿਕ ਹੈਲਥ ਵਿਭਾਗ, ਐਕਸਾਈਜ਼ ਐਾਡ ਟੈਕਸੇਸ਼ਨ ਵਿਭਾਗ ਆਦਿ ਵਿਭਾਗਾਂ ਦੇ ਵੱਖ-ਵੱਖ ਕਰਮਚਾਰੀ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋੋਂ ਉਕਤ ਮੰਗਾ ਜਲਦ ਪ੍ਰਵਾਨ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ