Friday, November 15, 2024
ਪੰਜਾਬ

ਵੋਟਰ ਅਤੇ ਰਾਜਸੀ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਮੁੱਹਈਆ ਕਰਵਾਏ ਆਨਲਾਈਨ ਪੋਰਟਲਾਂ ਅਤੇ ਐਪਲੀਕੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ-ਜ਼ਿਲ੍ਹਾ ਚੋਣ ਅਫ਼ਸਰ

ਫਾਜ਼ਿਲਕਾ, 20 ਜਨਵਰੀ-ਗੌਰਵ ਸ਼ਰਮਾ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਨੇ ਮਤਦਾਤਾਵਾਂ ਅਤੇ ਰਾਜਸੀ ਪਾਰਟੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ੳੇੁਨ੍ਹਾਂ ਦੀ ਸਹੂਲਤ ਲਈ ਬਣਾਏ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਈ ਟੀ ਐਪਲੀਕੇਸਸ਼ਨਾਂ ਰਾਹੀਂ ਚੋਣ ਕਮਿਸ਼ਨ ਵੱਲੋਂ ਲੋਕਾਂ ਦੀ ਵੱਡੀ ਭਾਗੀਦਾਰੀ ਦਾ ਰਾਹ ਖੋਲ੍ਹਦਿਆਂ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਈ ਹੈ।
ਉਨ੍ਹਾਂ ਦੱਸਿਆ ਇਨ੍ਹਾਂ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਵਿੱਚ ਸ਼ਿਕਾਇਤਾਂ ਲਈ ਸੀ-ਵਿਜਿਲ, ਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲ, ਸੁਵਿਧਾ ਕੈਂਡੀਡੇਟ ਐਪ, ਦਿਵਿਆਂਗਾ ਲਈ ਪੀ ਡਬਲਯੂ ਡੀ ਐਪ, ਵੋਟਰਾਂ ਲਈ ਨੈਸ਼ਨਲ ਸਰਵਿਸ ਵੋਟਰ ਪੋਰਟਲ, ਵੋਟਰ ਹੈਲਪਲਾਈਨ ਐਪ, ਵੋਟਰ ਟਰਨਆਊਟ ਐਪ ਤੇ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਮੋਬਾਇਲ ਅਧਾਰਿਤ ਸੀ ਵਿਜਿਲ ਐਪ ਆਮ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਆਨਲਾਈਨ ਸ਼ਿਕਾਇਤ ਦਾ ਮੰਚ ਮੁਹੱਈਆ ਕਰਦੀ ਹੈ। ਇਸ ਐਪ ਨੂੰ ਮੋਬਾਇਲ ’ਤੇ ਡਾਊਬਲੋਡ ਕਰਕੇ, ਕੋਈ ਵੀ ਵਿਅਕਤੀ ਕਿਸੇ ਵੀ ਥਾਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਫ਼ੋਟੋ ਜਾਂ ਵੀਡਿਓ ਅਪਲੋਡ ਕਰ ਸਕਦਾ ਹੈ, ਜਿਸ ’ਤੇ 100 ਮਿੰਟ ’ਚ ਕਾਰਵਾਈ ਮੁਕੰਮਲ ਕੀਤੀ ਜਾਂਦੀ ਹੈ। ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਪਲੇਟਫ਼ਾਰਮਾਂ ’ਤੇ ਮੌਜੂਦ ਹੈ।

Share the News

Lok Bani

you can find latest news national sports news business news international news entertainment news and local news