Friday, November 15, 2024
ਪੰਜਾਬ

ਮੀਰੀ ਪੀਰੀ ਸਿਧਾਂਤ ਤੇ ਸੈਮੀਨਾਰ 5 ਫਰਵਰੀ ਨੂੰ  -ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ  

ਲੁਧਿਆਣਾ 20 ਜਨਵਰੀ (ਕਰਨੈਲ ਸਿੰਘ ਐੱਮ.ਏ.)- ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਥਾਪਤ ਸੰਸਥਾ ਜਵੱਦੀ ਟਕਸਾਲ ਵਿਖੇ ਵਿਸ਼ੇਸ਼ ਸੈਮੀਨਾਰ 5 ਫਰਵਰੀ ਨੂੰ ਹੋਵੇਗਾ।ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਿਹਾ ਕਿ ਜਵੱਦੀ ਟਕਸਾਲ ਜਿੱਥੇ ਗੁਰਮਤਿ ਸੰਗੀਤ ਦਾ ਪ੍ਰਚਾਰ ਬੜੀ ਚੜ੍ਹਦੀ ਕਲਾ ਨਾਲ ਕਰਦੀ ਹੈ।ਉਥੇ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਤੇ ਸੈਮੀਨਾਰ ਆਯੋਜਿਤ ਕਰਦੀ ਹੈ। ਇਸ ਕਰਕੇ 5 ਫਰਵਰੀ ਨੂੰ ਛੇਵੇਂ ਪਾਤਸ਼ਾਹ ਵੱਲੋਂ ਬਖਸ਼ੇ “ਮੀਰੀ ਪੀਰੀ” ਸਿਧਾਂਤ ਨੈਸ਼ਨਲ ਸੈਮੀਨਾਰ ਹੋਵੇਗਾ ਜਿਸ ਵਿੱਚ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਜੀ ਜੱਥੇਦਾਰ ਅਕਾਲ ਤਖਤ ਤੇ ਸ. ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ੍ਰੋ. ਕਮੇਟੀ ਮੁੱਖ ਮਹਿਮਾਨ ਹੋਣਗੇ ਅਤੇ ਪ੍ਰੋ. ਸੁਖਦਿਆਲ ਸਿੰਘ ਜੀ ਸਾਬਕਾ ਮੁਖੀ ਪ੍ਰੋ. ਪੀ ਯੂ- ਮੁੱਖ ਭਾਸ਼ਣ ਦੇਣਗੇ ਜਦਕਿ ਪ੍ਰੋ. ਪਰਮਵੀਰ ਸਿੰਘ ਜੀ, ਇੰਦਰਜੀਤ ਸਿੰਘ ਜੀ ਗੋਗੋਆਣੀ (ਖਾਲਸਾ ਕਾਲਜ ਅੰਮਿ੍ਰਤਸਰ)ਪ੍ਰੋ. ਗੁਰਮੀਤ ਸਿੰਘ ਜੀ ਸਿੱਧੂ ਪੀ. ਯੂ ਪਟਿਆਲਾ, ਡਾ. ਹਰਵਿੰਦਰ ਸਿੰਘ ਜੀ ਖਾਲਸਾ (ਬਠਿੰਡਾ), ਡਾ. ਜਸਵੰਤ ਸਿੰਘ ਜੀ ਸਾਬਕਾ ਮੁਖੀ ਹਿਸਟਰੀ ਡਿਪਟੀ ਸਰਕਾਰੀ ਕਾਲਜ, ਕਪੂਰਥਲਾ ਭਾਸ਼ਣ ਦੇਣਗੇ ਅਤੇ ਪ੍ਰਧਾਨਗੀ ਡਾ. ਅਨੁਰਾਗ ਸਿੰਘ ਜੀ ਲੁਧਿਆਣਾ ਕਰਨਗੇ। ਸੰਤ ਅਮੀਰ ਸਿੰਘ ਜੀ ਕਿਹਾ ਕਿ ਇਸ ਵੀਚਾਰ ਗੋਸ਼ਟੀ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨੀ ਤੇ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ।

Share the News

Lok Bani

you can find latest news national sports news business news international news entertainment news and local news